ਕੇਜਰੀਵਾਲ ਲਈ ਵਾਅਦੇ ਪੂਰੇ ਕਰਨੇ ਮੁਸ਼ਕਲ ਨਹੀਂ, ਸਥਾਪਤ ਕਰਾਂਗੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ : ਮਨੀਸ਼ ਸਿਸੋਦੀਆ

TeamGlobalPunjab
2 Min Read

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਚੁੱਕੀ ਆਮ ਆਦਮੀ ਪਾਰਟੀ ਵਲੋਂ ਬੁੱਧਵਾਰ ਨੂੰ ਜਲੰਧਰ ਵਿਖੇ ਵਪਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸੀਨੀਅਰ ਆਪ ਆਗੂ ਮਨੀਸ਼ ਸਿਸੋਦੀਆ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ।

ਸੂਬੇ ਵਿੱਚ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਤੋਂ ਉਤਸ਼ਾਹਿਤ ਨਜ਼ਰ ਆਏ ਸਿਸੋਦੀਆ ਨੇ ਕਿਹਾ ਕਿ ਰਾਜਨੀਤੀ ਅਤੇ ਉਦਯੋਗ ਦੀ ਗੱਲਬਾਤ ਹਮੇਸ਼ਾ ਚੱਲਦੀ ਰਹਿਣੀ ਚਾਹੀਦੀ ਹੈ, ਇਸ ਨਾਲ ਹੀ ਦੇਸ਼ ਦੀ ਤਰੱਕੀ ਦਾ ਰਸਤਾ ਨਿਕਲੇਗਾ।

ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ’ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਥਾਪਤ ਕਰੇਗੀ ਅਤੇ ਕਿਸੇ ਵੀ ਵਪਾਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਨੇ ਸ਼ੁਰੂ ਕੀਤੇ ਹਨ ਤਾਂ ਸੁਣਨ ’ਚ ਆ ਰਿਹਾ ਹੈ ਕਿ ਪੰਜਾਬ ਦਾ ਬਜਟ ਤਾਂ ਇੰਨਾ ਹੈ, ਪੈਸਾ ਕਿੱਥੋ ਆਏਗਾ? ਪੰਜਾਬ ’ਤੇ ਕਰਜ਼ ਬਹੁਤ ਹੈ।

ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਅਸੰਭਵ ਕੰਮਾਂ ਨੂੰ ਸੰਭਵ ਕਰਨ ਲਈ ਜਾਣੇ ਜਾਂਦੇ ਹਨ। ਸੂਬੇ ਵਿੱਚ ਸਰਕਾਰ ਕਾਇਮ ਹੋਣ ‘ਤੇ ਆਪ ਜਨਤਾ ਲਈ ਕੰਮ ਕਰਕੇ  ਦਿਖਾਏਗੀ। ਉਨ੍ਹਾ ਕਿਹਾ ਕਿ ਅਰਵਿੰਦ ਕੇਜਰੀਵਾਲ ਲਈ ਵਾਅਦੇ ਪੂਰੇ ਕਰਨੇ ਔਖੇ ਨਹੀਂ ।

- Advertisement -

 

 

ਸਿਸੋਦੀਆ ਨੇ ਕਿਹਾ ਕਿ ਦਿੱਲੀ ‘ਚ ਆਪ ਦੀ ਸਰਕਾਰ ਕਾਇਮ ਹੋਣ ਤੋਂ ਬਾਅਦ ਦਿੱਲੀ ਦੀ ਜੀ.ਡੀ.ਪੀ. ਪਿਛਲੇ 7 ਸਾਲ ਤੋਂ 12-13 ਫੀਸਦੀ ਚੱਲ ਰਹੀ ਹੈ, ਜਦੋਂ ਕਿ ਪੰਜਾਬ ਦੀ ਸਾਢੇ 5 ਫੀਸਦੀ ਹੈ।

Share this Article
Leave a comment