ਨਵੀਂ ਦਿੱਲੀ: ਰਾਊਜ ਐਵਨਿਊ ਕੋਰਟ ‘ਚ ਈਡੀ ਨੇ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲਾ ਮਾਮਲੇ ਦੇ ਕਿੰਗਪਿੰਨ ਹਨ। ਹਲਾਂਕਿ ਈਡੀ ਨੇ ਜੋ ਇਸ ਘੁਟਾਲੇ ‘ਚ ਐਫਆਈਆਰ ਦਰਜ ਕੀਤੀ ਹੈ ਉਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਅਦਾਲਤ ‘ਚ ਈਡੀ ਨੇ ਕਿਹਾ ਕਿ ਸਾਉਥ ਲੋਬੀ ਨੂੰ ਕੇਜਰੀਵਾਲ ਨੇ ਫਾਇਦਾ ਪਹੁੰਚਾਇਆ ਹੈ। ਈਡੀ ਨੇ ਜਾਣਕਾਰੀ ਦਿੱਤੀ ਕਿ ਕੇਜਰੀਵਾਲ ਦੇ ਖਿਲਾਫ਼ 28 ਪੰਨਿਆ ਦੀ ਇੱਕ ਫਾਈਲ ਤਿਆਰ ਕੀਤੀ ਹੈ। ਅਤੇ ਗ੍ਰਿਫ਼ਤਾਰੀ ਦਾ ਆਧਾਰ ਕੇਜਰੀਵਾਲ ਦੇ ਪਰਿਵਾਰ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ। ਈਡੀ ਨੇ ਕੋਰਟ ‘ਚ ਅਰਵਿੰਦ ਕੇਜਰੀਵਾਲ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਹੈ।
ਈਡੀ ਨੇ ਕਿਹਾ ਕਿ ਅਸੀਂ ਇਸ ਕੇਸ ਦੀ ਪੁਰੇ ਦੋ ਸਾਲ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਘੁਟਾਲਾ ਦਾ ਮਾਸਟਰਮਾਈਂਡ ਅਰਵਿੰਦ ਕੇਜਰੀਵਾਲ ਹੈ। ED ਨੇ ਕਿਹਾ ਕਿ ਗੋਆ ਚੋਣਾਂ ‘ਚ 100 ਕਰੋੜ ਦੀ ਮੰਗ ਕੀਤੀ ਗਈ ਸੀ ਅਤੇ 45 ਕਰੋੜ ਰੁਪਏ ਖਰਚ ਕੀਤੇ ਗਏ। ਈਡੀ ਨੇ 2 ਲੋਕਾਂ ਦੀ ਚੈਟ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਹਵਾਲਾ ਜ਼ਰੀਏ 45 ਕਰੋੜ ਗੋਆ ਭੇਜੇ ਗਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।