ਕੇਜਰੀਵਾਲ ਨੇ ਵਜਾਇਆ ਚੋਣ ਬਿਗੁਲ!

Global Team
3 Min Read

ਜਗਤਾਰ ਸਿੰਘ ਸਿੱਧੂ;

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਹਰਿਆਣਾ ਦੇ ਯਮੁਨਾਨਗਰ ਜਿਲੇ ਦੇ ਜਗਾਧਰੀ ਵਿਧਾਨ ਸਭਾ ਹਲਕੇ ਵਿਚ ਰੋਡ ਸ਼ੋਅ ਕਰਕੇ ਚੋਣ ਬਿਗੁਲ ਵਜਾ ਦਿਤਾ ਹੈ। ਹਰਿਆਣਾ ਦੀਆਂ ਸਾਰੀਆਂ ਨੱਬੇ ਸੀਟਾਂ ਉੱਤੇ ਆਪ ਵਲੋ ਚੋਣ ਲੜੀ ਜਾ ਰਹੀ ਹੈ। ਕੇਜਰੀਵਾਲ ਵਲੋਂ ਜੇਲ ਤੋਂ ਬਾਹਰ ਆਉਂਦੇ ਹੀ ਪਾਰਟੀ ਅਤੇ ਪਾਰਟੀ ਸੁਪਰੀਮੋ ਲਈ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣ ਦੀ ਚੁਣੌਤੀ ਆ ਗਈ। ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਜੇਲ ਤੋ ਬਾਹਰ ਆਉਣ ਨਾਲ ਪਾਰਟੀ ਅੰਦਰ ਨਵੀਂ ਸ਼ਕਤੀ ਆ ਗਈ ਹੈ ਅਤੇ ਇਸ ਤਰਾਂ ਹੁਣ ਸਾਰੀ ਪਾਰਟੀ ਸਾਹਮਣੇ ਇੱਕੋ ਇੱਕ ਨਿਸ਼ਾਨਾ ਹਰਿਆਣਾ ਵਿਧਾਨ ਸਭਾ ਦੀ ਚੋਣ ਜਿੱਤਣਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਰਿਆਣਾ ਵਿੱਚ ਕਈ ਚੋਣ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ।

ਅਰਵਿੰਦ ਕੇਜਰੀਵਾਲ ਹਰਿਆਣਾ ਦੇ ਜੰਮਪਲ ਹਨ ਅਤੇ ਹਰਿਆਣਾ ਦੇ ਬੇਟੇ ਵਜੋ ਉਹ ਹਰਿਆਣਵੀਆਂ ਨੂੰ ਭਾਵੁਕ ਤੌਰ ਤੇ ਵੀ ਟੁੰਬਦੇ ਹਨ। ਹਰਿਆਣਾ ਦੇ ਮਸਲਿਆਂ ਨੂੰ ਉਹ ਬਾਰੀਕੀ ਨਾਲ ਸਮਝਦੇ ਹਨ।

ਹਰਿਆਣਾ ਅੰਦਰ ਪਿਛਲੇ ਦਸ ਸਾਲ ਲਗਾਤਾਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ। ਚੋਣ ਤੋਂ ਕੁਝ ਮਹੀਨੇ ਪਹਿਲ਼ਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਨੂੰ ਹਟਾਇਆ ਗਿਆ ਸੀ ਤਾਂ ਜੋ ਹਰਿਆਣਾ ਦੇ ਲੋਕਾਂ ਨੂੰ ਨਾਲ ਜੋੜਿਆ ਜਾ ਸਕੇ। ਨਵੇਂ ਮੁੱਖ ਮੰਤਰੀ ਸੈਣੀ ਆਏ ਸਨ ਪਰ ਉਹ ਹਰਿਆਣਾ ਅੰਦਰ ਆਪਣਾ ਪ੍ਰਭਾਵ ਨਹੀਂ ਬਣਾ ਸਕੇ । ਹਰਿਆਣਾ ਵਿਧਾਨ ਸਭਾ ਵੀ ਛੇ ਮਹੀਨੇ ਪਹਿਲ਼ਾਂ ਹੀ ਭੰਗ ਕਰਨੀ ਪਈ ਕਿਉਂ ਜੋ ਮੌਨਸੂਨ ਸੈਸ਼ਨ ਸਮੇਂ ਸਿਰ ਨਾਂ ਬੁਲਾਇਆ ਗਿਆ ਤਾਂ ਇਸ ਸਥਿਤੀ ਵਿਚ ਕੈਬਨਿਟ ਨੂੰ ਵਿਧਾਨ ਸਭਾ ਭੰਗ ਕਰਨ ਦਾ ਫੈਸਲਾ ਲੈਣਾ ਪਿਆ। ਇਸ ਸਥਿਤੀ ਵਿਚ ਆਮ ਆਦਮੀ ਪਾਰਟੀ ਭਾਜਪਾ ਦਾ ਬਦਲ ਪੇਸ਼ ਕਰ ਰਹੀ ਹੈ।

- Advertisement -

ਹਰਿਆਣਾ ਅੰਦਰ ਮਹਿਲਾਂ ਪਹਿਲਵਾਨਾ ਨਾਲ ਭਾਜਪਾ ਦੇ ਨੇਤਾ ਵਲੋਂ ਬਦਸਲੂਕੀ ਦਾ ਮਾਮਲਾ ਵੀ ਭਖਿਆ ਹੋਇਆ ਹੈ। ਮਹਿਲਾ ਪਹਿਲਵਾਨਾ ਨਾਲ ਇਸ ਮਾਮਲੇ ਵਿਚ ਹਰਿਆਣਾ ਦੇ ਲੋਕਾਂ ਦੀ ਹਮਦਰਦੀ ਹੈ ਅਤੇ ਭਾਜਪਾ ਦਾ ਵਿਰੋਧ ਹੈ। ਕਿਸਾਨ ਜਥੇਬੰਦੀਆਂ ਦਾ ਵਿਰੋਧ ਭਾਜਪਾ ਲਈ ਸਭ ਤੋਂ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਜਦੋ ਕਿ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਸੱਦਾ ਹੈ ਕਿ ਚੋਣਾ ਵਿੱਚ ਭਾਜਪਾ ਨੂੰ ਸਬਕ ਸਿਖਾਇਆ ਜਾਵੇ। ਆਪ ਮਹਿਲਾ ਪਹਿਲਵਾਨਾ ਦੇ ਮੁੱਦੇ ਉਪਰ ਖਿਡਾਰੀਆਂ ਦੇ ਡਟਕੇ ਨਾਲ ਖੜੀ ਹੈ। ਇਸੇ ਤਰਾਂ ਆਪ ਫਸਲਾਂ ਦੀ ਗਾਰੰਟੀ ਸਮੇਤ ਕਿਸਾਨੀ ਮਸਲਿਆਂ ਉਪਰ ਕਿਸਾਨ ਅੰਦੋਲਨ ਦੀ ਪੂਰੀ ਹਮਾਇਤ ਕਰ ਰਹੀ ਹੈ। ਕਈ ਅਜਿਹੇ ਮਾਮਲੇ ਹਨ ਜਿੰਨਾਂ ਵਿੱਚ ਆਪ ਨੇ ਪਹਿਲ ਕੀਤੀ ਹੈ ਅਤੇ ਹੁਣ ਦੂਜੀਆਂ ਰਾਜਸੀ ਪਾਰਟੀਆਂ ਇਨਾਂ ਮੁੱਦਿਆਂ ਉਪਰ ਆਪ ਦੀ ਕਾਪੀ ਕਰ ਰਹੀਆਂ ਹਨ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਨਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਿਆਣਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣਗੇ। ਹਰਿਆਣਾ ਦੀਆਂ ਜਮੀਨੀ ਹਕੀਕਤਾਂ ਆਪ ਲਈ ਮਾਹੌਲ ਦਾ ਕੰਮ ਕਰਨਗੀਆਂ।

ਸੰਪਰਕ: 9814002186

Share this Article
Leave a comment