ਮੁੰਬਈ: ਅਦਾਕਾਰ ਅਰਜੁਨ ਰਾਮਪਾਲ ਅੱਜ ਬਾਲੀਵੁੱਡ ਡਰੱਗਜ਼ ਕਨੈਕਸ਼ਨ ਕੇਸ ਵਿੱਚ ਐਨਸੀਬੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਰਜੁਨ ਰਾਮਪਾਲ ਇਕ ਵਾਰ ਇਸ ਮਾਮਲੇ ਸਬੰਧੀ ਪੁੱਛਗਿੱਛ ਲਈ ਪੇਸ਼ ਹੋ ਚੁੱਕੇ ਸਨ ਅਤੇ ਅੱਜ ਵੀ ਐਨਸੀਬੀ ਦੇ ਸਾਹਮਣੇ ਉਨ੍ਹਾਂ ਦੀ ਪੇਸ਼ੀ ਸੀ। ਸੂਤਰਾਂ ਅਨੁਸਾਰ ਨਿੱਜੀ ਕਾਰਨਾਂ ਕਰਕੇ ਅੱਜ ਅਰਜੁਨ ਰਾਮਪਾਲ ਪੇਸ਼ ਨਹੀਂ ਹੋਇਆ ਅਤੇ 22 ਦਸੰਬਰ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਦੀ ਮੰਗ ਕੀਤੀ ਹੈ। ਅਰਜੁਨ ਨੇ ਕਿਹਾ ਕਿ ਉਹ 22 ਦਸੰਬਰ ਤੋਂ ਪਹਿਲਾਂ ਐਨਸੀਬੀ ਅੱਗੇ ਪੇਸ਼ ਹੋਣਗੇ।
ਦੱਸ ਦੇਈਏ ਅਰਜੁਨ ਰਾਮਪਾਲ ਦੇ ਬੰਗਲੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਜਿਸ ਤੋਂ ਬਾਅਦ ਅਰਜੁਨ ਰਾਮਪਾਲ ਅਤੇ ਉਸ ਦੀ ਸਾਥੀ ਗੈਬਰੀਏਲਾ ਦੋਹਾਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਸੀ ਅਤੇ ਇਸ ਤੋਂ ਬਾਅਦ, ਐਨਸੀਬੀ ਨੇ ਦੋਹਾਂ ਤੋਂ ਲਗਭਗ 6 ਘੰਟੇ ਪੁੱਛਗਿੱਛ ਕੀਤੀ। ਗੈਬਰੀਏਲਾ ਦੇ ਭਰਾ ਕੋਲ ਇਲੈਕਟ੍ਰੋਨਿਕ ਤੇ ਦਵਾਈਆਂ ਮਿਲਣ ਦੀ ਖ਼ਬਰ ਮਿਲੀ ਸੀ ਨਾਲ਼ ਹੀ ਗੈਬਰੀਏਲਾ ਦੇ ਭਰਾ ਦਾ ਸੰਬੰਧ ਓਮੇਗਾ ਗੌਡਵਿਨ ਨਾਂ ਦੇ ਵਿਅਕਤੀ ਨਾਲ ਸੀ, ਜਿਸ ਨੂੰ ਮੁੰਬਈ ਵਿਚ ਕੋਕੀਨ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਡਰੱਗਜ਼ ਕੁਨੈਕਸ਼ਨ ਮਾਮਲੇ ਵਿਚ ਹੁਣ ਤੱਕ ਲਗਭਗ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਦਾਕਾਰਾ ਰੀਆ ਚੱਕਰਵਰਤੀ ਨੂੰ ਵੀ ਡਰੱਗਜ਼ ਕੁਨੈਕਸ਼ਨ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰਿਆ ਚੱਕਰਵਰਤੀ ਨੂੰ ਅਕਤੂਬਰ ਮਹੀਨੇ ਵਿੱਚ ਜ਼ਮਾਨਤ ਮਿਲੀ ਸੀ। ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਦਾ ਨਾਮ ਵੀ ਡਰੱਗਜ਼ ਕੁਨੈਕਸ਼ਨ ਮਾਮਲੇ ਵਿੱਚ ਸਾਹਮਣੇ ਆਇਆ ਹੈ। ਐਨਸੀਬੀ ਨੇ ਨਿਰਮਾਤਾ ਫਿਰੋਜ਼ ਨਾਡੀਆ ਵਾਲਾ ਦੇ ਘਰ ਵੀ ਛਾਪਾ ਮਾਰਿਆ।