ਨਨਕਾਣਾ ਸਾਹਿਬ : ਖੇਤੀ ਕਾਨੂੰਨ ਦੇ ਖਿਲਾਫ ਡਟੇ ਹੋਏ ਕਿਸਾਨਾਂ ਨੂੰ ਪੂਰੀ ਦੁਨੀਆਂ ‘ਚੋਂ ਹਮਾਇਤ ਮਿਲ ਰਹੀ ਹੈ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਕਿਸਾਨਾਂ ਦੇ ਹੱਕ ਵਿੱਚ ਇਕ ਰੋਸ ਰੈਲੀ ਕੱਢੀ ਗਈ ਸੀ। ਜਿਸ ਤੋਂ ਬਾਅਦ ਹੁਣ ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਸੰਗਤ, ਪੰਜਾਬੀ ਸਿੱਖ ਸੰਗਤ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਵੱਲੋਂ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਸੁਨੇਹਾ ਦਿੱਤਾ ਕਿ ਸੰਤ ਬਾਬਾ ਰਾਮ ਸਿੰਘ ਜੀ ਦਿੱਤੀ ਗਈ ਸ਼ਹਾਦਤ ਕਿਸਾਨੀ ਸੰਘਰਸ਼ ਵਿਚ ਇਕ ਨਵਾਂ ਰੰਗ ਭਰੇਗੀ, ਉਹ ਰੰਗ ਫ਼ਤਿਹਯਾਬੀ ਦਾ ਹੋਵੇਗਾ। ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਰਨਾਲ ਆਪਣੇ ਡੇਰੇ ਵਿੱਚ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਖੁਦਕੁਸ਼ੀ ਕਰ ਲਈ ਗਈ ਸੀ।
ਬਾਬਾ ਰਾਮ ਸਿੰਘ ਨੇ ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਸੁਸਾਇਡ ਨੋਟ ਲਿਖਿਆ ਜਿਸ ‘ਚ ਕਿਹਾ ਗਿਆ ਕਿ – “ਕੇਂਦਰ ਸਰਕਾਰ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ। ਇਸੇ ਲਈ ਜ਼ੁਲਮ ਕਰਨਾ ਅਤੇ ਸਹਿਣਾ ਦੋਵੇਂ ਪਾਪ ਹਨ,ਕਿਸਾਨ ਠੰਢ ਵਿੱਚ ਆਪਣੇ ਹੱਕ ਲੈਣ ਦੇ ਲਈ ਲਗਾਤਾਰ ਬੈਠੇ ਹੋਏ ਹਨ। ਇਨ੍ਹਾਂ ਵਿੱਚ ਬੱਚੇ ਬਜ਼ੁਰਗ ਅਤੇ ਮਹਿਲਾਵਾਂ ਵੀ ਸ਼ਾਮਲ ਹਨ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਵੀ ਨਿਆਂ ਨਹੀਂ ਦਿੱਤਾ, ਇਸ ਨੂੰ ਦੇਖ ਕੇ ਦਿਲ ਨੂੰ ਕਾਫ਼ੀ ਠੇਸ ਪਹੁੰਚੀ”