ਅੰਮ੍ਰਿਤਸਰ ‘ਚ ਲੱਗੇ ਸਿੱਧੂ ਤੇ ਇਮਰਾਨ ਖ਼ਾਨ ਦੇ ਹੋਰਡਿੰਗ, ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਦੱਸਿਆ ‘ਅਸਲੀ ਹੀਰੋ’

TeamGlobalPunjab
2 Min Read

ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਪੋਸਟਰ ਦੇਖਣ ਨੂੰ ਮਿਲੇ ਹਨ। ਇਨ੍ਹਾਂ ਪੋਸਟਰਾਂ ਵਿੱਚ ਇੱਕ ਪਾਸੇ ਇਮਰਾਨ ਖਾਨ ਤੇ ਦੂਜੇ ਪਾਸੇ ਸਿੱਧੂ ਦੀ ਤਸਵੀਰ ਲੱਗੀ ਹੈ ਜਿਸ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਫਿਰ ਤੋਂ ਗਰਮਾ ਗਈ ਹੈ।

ਸਿੱਧੂ ਅਤੇ ਇਮਰਾਨ ਦੀਆਂ ਤਸਵੀਰਾਂ ਵਾਲੇ ਪੋਸਟਰਾਂ ‘ਚ ਦੋਵਾਂ ਨੂੰ ਅਸਲੀ ਹੀਰੋ ਦੱਸਿਆ ਗਿਆ ਹੈ। ਉਨਾਂ ‘ਚ ਲਿਖਿਆ ਹੈ- ‘ਕਰਤਾਰਪੁਰ ਰਸਤਾ ਖੁਲਵਾਉਣ ਵਾਲੇ ‘ਅਸਲੀ ਹੀਰੋ’। ਅਸੀ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਇਸਦਾ ਸਿਹਰਾ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਨੂੰ ਜਾਂਦਾ ਹੈ ਕਿਉਂਕਿ ਅਸੀ ਆਕਰਿਤਘਣ ਨਹੀਂ ਹਾਂ।’

ਪੋਸਟਰ ਦੇ ਲੱਗਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਸਿੱਧੂ ਨੂੰ ਪਾਕਿਸਤਾਨ ਦਾ ਆਈਐੱਸਆਈ ਏਜੰਟ ਕਰਾਰ ਦਿੱਤਾ। ਹਾਲਾਂਕਿ , ਤਸਵੀਰਾਂ ਦੇ ਤੇਜੀ ਨਾਲ ਵਾਇਰਲ ਹੋਣ ਤੋਂ ਬਾਅਦ ਤੁਰੰਤ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।

- Advertisement -

ਇਮਰਾਨ ਖਾਨ ਦਾ ਪੋਸਟਰ ਲਗਾਉਣਾ ਗਲਤ: ਬੀਜੇਪੀ
ਬੀਜੇਪੀ ਦੇ ਬੁਲਾਰੇ ਰਾਜੇਸ਼ ਹਨੀ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨਾਲ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਦਾ ਲਗਣਾ ਗਲਤ ਹੈ। ਕਰਤਾਰਪੁਰ ਲਾਂਘੇ ਦਾ ਕਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸਗੋਂ ਕੇਂਦਰ ਸਰਕਾਰ ਨੂੰ ਜਾਂਦਾ ਹੈ।

ਰਾਜੇਸ਼ ਹਨੀ ਨੇ ਕਿਹਾ ਕਿ ਪੋਸਟਰ ਵਿੱਚ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਨੂੰ ਹੀਰੋ ਦੱਸਿਆ ਗਿਆ ਹੈ। ਸਿੱਧੂ ਆਈਐੱਸਆਈ ਦੇ ਏਜੰਟ ਦੇ ਤੌਰ ਉੱਤੇ ਪਹਿਲਾਂ ਵੀ ਕੰਮ ਕਰਦੇ ਸਨ ਅਤੇ ਹੁਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇਸ਼ਧਰੋਹੀ ਹਨ ਅਤੇ ਆਈਐਸਆਈ ਵੱਲੋਂ ਖੇਡ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਵੇਰਕਾ ਦੇ ਇੱਕ ਸੇਵਾਦਾਰ ਮਾਸਟਰ ਹਰਪਾਲ ਸਿੰਘ ਨੇ ਇਹ ਪੋਸਟਰ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕੋਸ਼ਿਸ਼ ਕਰਨ ਵਾਲੇ ਦੋਵਾਂ ਆਗੂਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਇਸ ਲਈ ਇਹ ਪੋਸਟਰ ਲਗਵਾਏ ਹਨ। ਲ ਹੀ ਹਰਪਾਲ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਹੋਰ ਕਈ ਪੋਸਟਰ ਲਗਾਏ ਜਾਣਗੇ।

Share this Article
Leave a comment