ਅੰਮ੍ਰਿਤਸਰ:ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਬੀਤੇ ਦਿਨੀਂ ਪੰਜਾਬ ਪੁਲਿਸ ਨੇ ਨੋਟਿਸ ਭੇਜਿਆ ਸੀ। ਜਿਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ। ਜਿਸ ਨਾਲ ਉਸ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।
ਅਰਚਨਾ ਮਕਵਾਨਾ ਨੇ ਵੀਡੀਓ ‘ਚ ਬੋਲਦਿਆਂ ਕਿਹਾ ਕਿ, ‘ 21 ਜੂਨ ਨੂੰ ਜਦੋਂ ਮੈਂ ਹਰਿਮੰਦਰ ਸਾਹਿਬ ਵਿਖੇ ਗਈ ਤਾਂ ਉੱਥੇ ਹਜ਼ਾਰਾਂ ਸਿੱਖ ਮੌਜੂਦ ਸਨ ਤੇ ਜਦੋਂ ਮੈਂ ਯੋਗ ਆਸਨ ਕੀਤਾ ਤਾਂ ਸਭ ਨੇ ਦੇਖਿਆਂ ਤੇ ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਹੀ ਸੀ। ਉਹ ਖੁਦ ਮੇਰੇ ਤੋਂ ਪਹਿਲਾਂ ਫੋਟੋਆਂ ਖਿੱਚਵਾ ਰਹੇ ਸੀ। ਉਥੇ ਖੜ੍ਹੇ ਸੇਵਾਦਾਰਾਂ ਨੇ ਵੀ ਉਸ ਨੂੰ ਨਹੀਂ ਰੋਕਿਆ। ਸੇਵਕ ਵੀ ਪੱਖਪਾਤੀ ਹਨ, ਕਈਆਂ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ। ਇਸ ਲਈ ਮੈਂ ਵੀ ਕਿਹਾ, ਮੈਨੂੰ ਫੋਟੋ ਖਿੱਚਣ ਦਿਓ, ਤੇ ਮੈਂ ਆਸਣ ਕੀਤਾ ਤੇ ਇਸ ‘ਚ ਮੈਨੂੰ ਕੁਝ ਗਲਤ ਨਹੀਂ ਲੱਗਿਆ।
ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਉੱਥੇ ਮੌਕੇ ‘ਤੇ ਖੜ੍ਹੇ ਕਿਸੇ ਸਿੱਖ ਨੂੰ ਕੋਈ ਠੇਸ ਨਹੀਂ ਪਹੁੰਚੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ। ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਕਰ ਦਿੱਤੀ। ਜਿਸ ‘ਤੇ ਸ਼੍ਰੋਮਣੀ ਕਮੇਟੀ ਦਫਤਰ ਨੇ ਮੇਰੇ ਖਿਲਾਫ ਬੇਬੁਨਿਆਦ ਐਫ.ਆਈ.ਆਰ. ਦਰਜ ਕਰਵਾ ਦਿੱਤੀ। ਮੇਰੀ ਮਨਸ਼ਾ ਕੁਝ ਗਲਤ ਕਰਨ ਦੀ ਨਹੀਂ ਸੀ। ਸੀਸੀਟੀਵੀ ਕੈਮਰੇ ਦੀ ਪੂਰੀ ਵੀਡੀਓ ਵੀ ਵਾਇਰਲ ਕਰ ਸਕਦੇ ਹੋ ਸਭ ਸਾਫ ਹੋ ਜਾਵੇਗਾ। ਉੱਥੇ ਕਿਤੇ ਵੀ ਕੋਈ ਨਿਯਮ ਨਹੀਂ ਲਿਖਿਆ ਹੋਇਆ ਸੀ। ਉੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਿਯਮਾਂ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋਵੇਗਾ। ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ। ਜੇਕਰ ਉਸ ਨੂੰ ਰੋਕਿਆ ਜਾਂਦਾ ਤਾਂ ਉਹ ਫੋਟੋ ਡਿਲੀਟ ਕਰ ਦਿੰਦੀ।
ਮੇਰੇ ਖਿਲਾਫ ਇਹ ਫਾਲਤੂ ਦੀ ਐਫਆਈਆਰ ਦਰਜ ਕਰਨ ਦੀ ਕੀ ਲੋੜ ਸੀ? ਮੈਂ ਬਹੁਤ ਮਾਨਸਿਕ ਤਸੀਹੇ ਝੱਲੇ, ਉਸ ਦਾ ਕੀ? ਅਜੇ ਵੀ ਸਮਾਂ ਹੈ, ਐਫਆਈਆਰ ਵਾਪਸ ਲੈ ਲਓ, ਨਹੀਂ ਤਾਂ ਮੈਂ ਅਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹਾਂ।’
View this post on Instagram