ਨਵੀਂ ਦਿੱਲੀ : -ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਜੈਅੰਤੀ ‘ਤੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ 14 ਅਪ੍ਰੈਲ 2021 ਨੂੰ ਪੂਰੇ ਦੇਸ਼ ‘ਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਡਾ. ਅੰਬੇਡਕਰ ਦੇ ਜਨਮਦਿਨ ‘ਤੇ ਜਨਤਕ ਛੁੱਟੀ ਐਲਾਨਣ ਦੀ ਸ਼ੁਰੂਆਤ ਮੋਦੀ ਸਰਕਾਰ ਨੇ ਸਾਲ 2015 ਤੋਂ ਹੀ ਕੀਤੀ ਹੈ। ਇਸ ਛੁੱਟੀ ਦਾ ਐਲਾਨ ਸਰਕਾਰ ਹਰ ਸਾਲ ਇਕ ਸਪੈਸ਼ਲ ਆਰਡਰ ਰਾਹੀਂ ਕਰਦੀ ਹੈ।