ਨਿਊਯਾਰਕ: ਅਮਰੀਕਾ ‘ਚ ਹੁਣ ਪਾਸਪੋਰਟ ਬਣਾਉਣਾ ਹੋਰ ਮਹਿੰਗਾ ਹੋ ਗਿਆ ਹੈ। ਪਾਸਪੋਰਟ ਫ਼ੀਸ 20 ਡਾਲਰ ਵਧ ਗਈ ਜਦਕਿ ਨਵਾਂ ਪਾਸਪੋਰਟ ਬਣਾਉਣ ਦੀ ਅਰਜ਼ੀ ਦਾਖ਼ਲ ਕਰਨ ਵਾਲਿਆਂ ਨੂੰ 165 ਡਾਲਰ ਅਦਾ ਕਰਨੇ ਹੋਣਗੇ ਤੇ ਪਾਸਪੋਰਟ ਨਵਿਆਉਣ ਲਈ 130 ਡਾਲਰ ਫ਼ੀਸ ਲੱਗੇਗੀ।
ਵਿਦੇਸ਼ ਵਿਭਾਗ ਨੇ ਕਿਹਾ ਕਿ ਫ਼ੀਸ ‘ਚ ਵਾਧਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਅਤੇ ਹੁਣ 16 ਸਾਲ ਤੋਂ ਘੱਟ ਉਮਰ ਵਾਲਿਆਂ ਦਾ ਪਾਸਪੋਰਟ ਬਣਾਉਣ ਲਈ 135 ਡਾਲਰ ਵਸੂਲ ਕੀਤੇ ਜਾਣਗੇ।
ਇਸ ਤੋਂ ਇਲਾਵਾ ਵਿਦੇਸ਼ ਵਿਭਾਗ ਨੇ ਦੱਸਿਆ ਕਿ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ 8 ਤੋਂ 11 ਹਫ਼ਤੇ ਦੇ ਅੰਦਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਮਿਆਦ ‘ਚ ਹੋਰ ਸੁਧਾਰ ਹੋ ਸਕਦਾ ਹੈ।