ਭਾਰਤੀ ਥਲ ਸੈਨਾ ਦੀ ਸ਼ਕਤੀ ਵਿੱਚ ਵਾਧਾ: ਅਪਾਚੇ AH-64E ਹੈਲੀਕਾਪਟਰ ਤਾਇਨਾਤ, ਸਿਰਫ 1 ਮਿੰਟ ‘ਚ ਕਰਦਾ 128 ਟਾਰਗੇਟ ਲੌਕ

Global Team
4 Min Read

ਜੋਧਪੁਰ: ਭਾਰਤੀ ਥਲ ਸੈਨਾ ਨੂੰ ਹੁਣ ਅਪਾਚੇ AH-64E ਲੜਾਕੂ ਹੈਲੀਕਾਪਟਰਾਂ ਦੀ ਪਹਿਲੀ ਖੇਪ ਮਿਲ ਚੁੱਕੀ ਹੈ, ਜਿਨ੍ਹਾਂ ਨੂੰ ਰਾਜਸਥਾਨ ਦੇ ਜੋਧਪੁਰ ਏਅਰਬੇਸ ‘ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਹੈਲੀਕਾਪਟਰ ਸਿਰਫ਼ ਭਾਰਤੀ ਹਵਾਈ ਸੈਨਾ ਕੋਲ ਸਨ। ਹੁਣ ਥਲ ਸੈਨਾ ਨੂੰ ਇਨ੍ਹਾਂ ਸ਼ਕਤੀਸ਼ਾਲੀ ਹੈਲੀਕਾਪਟਰਾਂ ਦੀ ਤਾਇਨਾਤੀ ਨਾਲ ਪੱਛਮੀ ਸਰਹੱਦਾਂ ‘ਤੇ ਤੇਜ਼ੀ ਨਾਲ ਜਵਾਬ ਦੇਣ ਦੀ ਸਮਰੱਥਾ ਹਾਸਲ ਹੋਈ ਹੈ।

ਇਹ ਹੈਲੀਕਾਪਟਰ ਭਾਰਤ ਦੀ ਸਾਮਰਿਕ ਰਣਨੀਤੀ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਇਹ ਫੈਸਲਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਭਾਰਤੀ ਸੈਨਾ ਹੁਣ ਮਲਟੀ-ਡੋਮੇਨ ਓਪਰੇਸ਼ਨਾਂ ਵੱਲ ਵਧ ਰਹੀ ਹੈ, ਜਿੱਥੇ ਥਲ ਸੈਨਾ ਅਤੇ ਹਵਾਈ ਸੈਨਾ ਵਿਚਕਾਰ ਤਾਲਮੇਲ ਬਹੁਤ ਅਹਿਮ ਹੈ।

ਐਡਵਾਂਸਡ ਸੈਂਸਰ ਅਤੇ ਨਾਈਟ ਵਿਜ਼ਨ ਸਿਸਟਮ

ਅਪਾਚੇ ਹੈਲੀਕਾਪਟਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਐਡਵਾਂਸਡ ਸੈਂਸਰ ਸਿਸਟਮ ਹੈ। ਇਸ ਵਿੱਚ ਨਾਈਟ ਵਿਜ਼ਨ ਅਤੇ ਥਰਮਲ ਇਮੇਜਿੰਗ ਸੈਂਸਰ ਲੱਗੇ ਹਨ, ਜੋ ਰਾਤ ਦੇ ਹਨ੍ਹੇਰੇ ਅਤੇ ਖਰਾਬ ਮੌਸਮ ਵਿੱਚ ਵੀ ਦੁਸ਼ਮਣ ਨੂੰ ਸਟੀਕਤਾ ਨਾਲ ਪਛਾਣ ਸਕਦੇ ਹਨ। ਇਸ ਦਾ ਟਾਰਗੇਟ ਅਕੁਇਜ਼ੀਸ਼ਨ ਸਿਸਟਮ ਅਤੇ ਪਾਇਲਟ ਨਾਈਟ ਵਿਜ਼ਨ ਸੈਂਸਰ (PNVS) ਪਾਇਲਟ ਨੂੰ ਘੱਟ ਵਿਜ਼ੀਬਿਲਟੀ ਵਿੱਚ ਵੀ ਸਟੀਕ ਹਮਲੇ ਦੀ ਸਮਰੱਥਾ ਦਿੰਦਾ ਹੈ।

 ਰਡਾਰ ਅਤੇ ਸੰਚਾਰ ਸਿਸਟਮ

ਇਹ ਹੈਲੀਕਾਪਟਰ AN/APG-78 ਲੌਂਗਬੋ ਰਡਾਰ ਅਤੇ ਜੁਆਇੰਟ ਟੈਕਟੀਕਲ ਇਨਫਰਮੇਸ਼ਨ ਡਿਸਟ੍ਰੀਬਿਊਸ਼ਨ ਸਿਸਟਮ (JTIDS) ਨਾਲ ਲੈਸ ਹੈ, ਜੋ ਇਸ ਨੂੰ ਨੈੱਟਵਰਕ-ਸੈਂਟਰਿਕ ਯੁੱਧ ਲਈ ਉਪਯੋਗੀ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸਿ ਚ CDL ਅਤੇ Ku ਫ੍ਰੀਕੁਐਂਸੀ ਬੈਂਡ ‘ਤੇ ਡਾਟਾ ਟ੍ਰਾਂਸਫਰ ਕਰਨ ਦੇ ਵੀ ਸਮਰੱਥ ਹੈ।

ਅਪਾਚੇ ਦਾ ਹਥਿਆਰ ਸਿਸਟਮ ਅਤੇ ਮਲਟੀ-ਟਾਰਗੇਟ ਸਮਰੱਥਾ

ਅਪਾਚੇ ਦੇ ਹਥਿਆਰ ਇਸ ਨੂੰ ਕਿਸੇ ਵੀ ਯੁੱਧਭੂਮੀ ‘ਤੇ ਬਹੁਤ ਖਤਰਨਾਕ ਬਣਾਉਂਦੇ ਹਨ। ਇਹ ਹਥਿਆਰ ਹਨ:

  • AGM-114 ਹੈਲਫਾਇਰ ਮਿਸਾਈਲ: ਟੈਂਕ ਅਤੇ ਬਖਤਰਬੰਦ ਵਾਹਨਾਂ ਨੂੰ ਤਬਾਹ ਕਰਨ ਦੀ ਸਮਰੱਥਾ।
  • ਹਾਈਡਰਾ 70 ਰੌਕਟਸ: 70mm ਦੇ ਅਣਗਾਈਡਡ ਰੌਕਟਸ, ਜ਼ਮੀਨੀ ਟਾਰਗੇਟਸ ‘ਤੇ ਹਮਲੇ ਲਈ।
  • ਸਟਿੰਗਰ ਮਿਸਾਈਲਸ: ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲਾਂ।
  • ਸਪਾਈਕ NLOS ਮਿਸਾਈਲਸ: 25+ ਕਿਲੋਮੀਟਰ ਦੀ ਦੂਰੀ ਤੱਕ ਟਾਰਗੇਟ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ।
  • ਇਹ ਹੈਲੀਕਾਪਟਰ ਇੱਕ ਮਿੰਟ ਵਿੱਚ 128 ਟਾਰਗੇਟਸ ਨੂੰ ਲੌਕ ਕਰ ਸਕਦਾ ਹੈ ਅਤੇ 16 ਵੱਖਰੇ ਟਾਰਗੇਟਸ ‘ਤੇ ਇਕੱਠੇ ਹਮਲਾ ਕਰ ਸਕਦਾ ਹੈ।
  • ਇਸ ਦੀ ਮਲਟੀ-ਟਾਰਗੇਟ ਸਮਰੱਥਾ ਇਸ ਨੂੰ ਭੀੜ ਵਾਲੇ ਯੁੱਧਖੇਤਰ ਵਿੱਚ ਬਹੁਤ ਉਪਯੋਗੀ ਬਣਾਉਂਦੀ ਹੈ।

ਉਡਾਣ ਸਬੰਧੀ ਸਮਰੱਥਾਵਾਂ

ਅਪਾਚੇ ਹੈਲੀਕਾਪਟਰ ਦੀ ਵਧ ਤੋਂ ਵਧ ਸਪੀਡ 280 ਤੋਂ 365 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇੱਕ ਵਾਰ ਵਿੱਚ 3.5 ਘੰਟੇ ਤੱਕ ਉਡਾਣ ਭਰ ਸਕਦਾ ਹੈ ਅਤੇ ਇਸ ਦੀ ਓਪਰੇਸ਼ਨਲ ਰੇਂਜ 500 ਕਿਲੋਮੀਟਰ ਤੱਕ ਹੈ (ਬਾਹਰੀ ਫਿਊਲ ਟੈਂਕ ਨਾਲ ਹੋਰ ਵੀ ਜ਼ਿਆਦਾ)। ਇਸ ਦਾ ਮਤਲਬ ਹੈ ਕਿ ਇਹ ਲੰਬੀ ਦੂਰੀ ਤੱਕ ਗਸ਼ਤ ਅਤੇ ਹਮਲੇ ਕਰ ਸਕਦਾ ਹੈ।

ਡਰੋਨ ਨਿਯੰਤਰਣ ਅਤੇ ਨੈੱਟਵਰਕ-ਸਪੋਰਟਡ ਵਾਰਫੇਅਰ

ਅਪਾਚੇ ਹੈਲੀਕਾਪਟਰ MQ-1C ਗ੍ਰੇ ਈਗਲ ਵਰਗੇ ਡਰੋਨ ਨੂੰ ਨਿਯੰਤਰਿਤ ਕਰ ਸਕਦਾ ਹੈ, ਜਿਸ ਨਾਲ ਮਾਨਵ-ਮਸ਼ੀਨ ਟੀਮਿੰਗ (MUM-T) ਦਾ ਨਵਾਂ ਯੁੱਗ ਸ਼ੁਰੂ ਹੁੰਦਾ ਹੈ। ਇਸ ਦੇ ਸੈਂਸਰ ਅਤੇ ਰਡਾਰ ਸਿਸਟਮ ਇਸ ਨੂੰ ਟੋਹ ਮਿਸ਼ਨਾਂ ਵਿੱਚ ਵੀ ਮੁਹਾਰਤ ਦਿੰਦੇ ਹਨ।

ਮਲਟੀ-ਡੋਮੇਨ ਤਾਲਮੇਲ

ਇਸ ਹੈਲੀਕਾਪਟਰ ਦਾ ਡਿਜ਼ਾਈਨ ਇਸ ਨੂੰ ਮਲਟੀ-ਡੋਮੇਨ ਓਪਰੇਸ਼ਨਾਂ ਲਈ ਆਦਰਸ਼ ਬਣਾਉਂਦਾ ਹੈ। ਇਹ ਜ਼ਮੀਨੀ ਹਮਲੇ, ਹਵਾਈ ਰੱਖਿਆ ਅਤੇ ਟੋਹ ਮਿਸ਼ਨਾਂ ਵਿੱਚ ਇਕੱਠੇ ਕੰਮ ਕਰ ਸਕਦਾ ਹੈ।

ਦੋ ਪਾਇਲਟਾਂ ਦੀ ਸਮਰੱਥਾ ਅਤੇ ਬਖਤਰਬੰਦੀ

ਇਸ ਹੈਲੀਕਾਪਟਰ ਨੂੰ ਦੋ ਪਾਇਲਟਾਂ ਲਈ ਤਿਆਰ ਕੀਤਾ ਗਿਆ ਹੈ, ਇੱਕ ਉਡਾਣ ਸੰਚਾਲਨ ਅਤੇ ਦੂਜਾ ਹਥਿਆਰ ਨਿਯੰਤਰਣ ਲਈ। ਇਸ ਦਾ ਖਾਲੀ ਵਜ਼ਨ 6,838 ਕਿਲੋਗ੍ਰਾਮ ਅਤੇ ਅਧਿਕਤਮ ਟੇਕ-ਆਫ ਵਜ਼ਨ 10,433 ਕਿਲੋਗ੍ਰਾਮ ਹੈ। ਇਸ ਨੂੰ ਛੋਟੇ ਹਥਿਆਰਾਂ, ਗੋਲੀਆਂ ਅਤੇ ਬੈਲਿਸਟਿਕ ਮਿਸਾਈਲਾਂ ਤੋਂ ਬਚਾਅ ਲਈ ਬਖਤਰਬੰਦੀ ਨਾਲ ਵੀ ਲੈਸ ਕੀਤਾ ਗਿਆ ਹੈ।

Share This Article