ਮੁੰਬਈ: ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਕੈਂਸਰ ਡਾਇਗਨੋਸਿਸ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਏ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਅਫਵਾਹਾਂ ਫੈਲ ਰਹੀਆਂ ਸਨ। ਜਿਸ ਤੋਂ ਬਾਅਦ ਅਨੁਪਮ ਖੇਰ ਨੇ ਟਵੀਟ ਕਰਕੇ ਦੱਸਿਆ ਕਿ ਉਹ ਬਿਲਕੁਲ ਠੀਕ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਤਰ੍ਹਾਂ ਦੀਆਂ ਨਕਾਰਾਤਮਕ ਖ਼ਬਰਾਂ ਨਾ ਫੈਲਾਉਣ।
ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਅਨੁਪਮ ਖੇਰ ਨੇ ਟਵੀਟ ਕਰ ਲਿਖਿਆ, ਕਿਰਨ ਦੀ ਸਿਹਤ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਹ ਸਭ ਗ਼ਲਤ ਹੈ। ਉਹ ਬਿਲਕੁਲ ਠੀਕ ਹਨ। ਇਹੀ ਨਹੀਂ ਉਨ੍ਹਾਂ ਨੇ ਅੱਜ ਦੁਪਹਿਰ ਨੂੰ ਕੋਵਿਡ ਦੀ ਦੂਸਰੀ ਵੈਕਸੀਨੇਸ਼ਨ ਲਗਵਾਈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਖਬਰਾਂ ਨਾ ਫੈਲਾਉਣ। ਧੰਨਵਾਦ। ਸੁਰੱਖਿਅਤ ਰਹੋ।
There is a rumour going around about #Kirron’s health. It is all false. She is doing absolutely fine. In fact she got her 2nd vaccination done for COVID this afternoon. I will request people not to spread such negative news. Thanks. Stay safe. 🙏 @KirronKherBJP
— Anupam Kher (@AnupamPKher) May 7, 2021
ਵੈਕਸੀਨੇਸ਼ਨ ਲਈ ਪਹੁੰਚੀ ਕਿਰਨ ਖੇਰ
ਅਨੁਪਮ ਖੇਰ ਨੇ ਇੰਸਟਾਗ੍ਰਾਮ ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਉਨ੍ਹਾਂ ਦੀ ਮਾਂ ਦੁਲਾਰੀ ਖੇਰ ਅਤੇ ਉਨ੍ਹਾਂ ਦੇ ਭਰਾ ਰਾਜੂ ਖੇਰ ਅਤੇ ਪਤਨੀ ਕਿਰਨ ਖੇਰ ਕੋਵਿਡ ਵੈਕਸੀਨੇਸ਼ਨ ਲੈਂਦੇ ਨਜ਼ਰ ਆਏ।
View this post on Instagram