ਐਂਟੀ ਕਰਪਸ਼ਨ ਹੈਲਪਲਾਈਨ ‘ਤੇ ਸ਼ਿਕਾਇਤ ‘ਚ ਮਹਿਲਾ ਕਲਰਕ ਦੀ ਹੋਈ ਪਹਿਲੀ ਗ੍ਰਿਫਤਾਰੀ, 4.80 ਲੱਖ ਦੀ ਮੰਗੀ ਸੀ ਰਿਸ਼ਵਤ

TeamGlobalPunjab
3 Min Read

ਜਲੰਧਰ- ਐਂਟੀ ਕਰਪਸ਼ਨ ਹੈਲਪਲਾਈਨ ‘ਤੇ ਸ਼ਿਕਾਇਤ ਤੋਂ ਬਾਅਦ ਜਲੰਧਰ ਦੀ ਤਹਿਸੀਲ ‘ਚ ਕੰਮ ਕਰਨ ਵਾਲੀ ਮਹਿਲਾ ਕਲਰਕ ਮੀਨੂੰ ਦੀ ਗ੍ਰਿਫਤਾਰੀ ਇਸ ਮੁਹਿੰਮ ‘ਚ ਪਹਿਲੀ ਕਾਰਵਾਈ ਹੈ। ਮਹਿਲਾ ਕਲਰਕ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ 4.80 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੀਨੂੰ ਦੇ ਵੀਡੀਓ ਅਤੇ ਸਕ੍ਰੀਨ ਸ਼ਾਟ ਨੇ ਉਸ ਨੂੰ ਫਸਾ ਦਿੱਤਾ ਹੈ।

ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਦਿੱਤੀ ਸ਼ਿਕਾਇਤ ਵਿੱਚ ਥਾਣਾ ਸਦਰ ਨਕੋਦਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਵੇਚਦਾ ਹੈ। ਉਸਦੀ ਧੀ ਨੈਨਸੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਛੋਟਾ ਪੁੱਤਰ ਹਿਮਾਂਸ਼ੂ ਹੈ। ਉਹ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ, ਜਿੱਥੇ ਉਸ ਨੂੰ ਮੀਨੂੰ ਮਿਲੀ। ਜਿਸ ‘ਤੇ ਉਸ ਨੇ ਆਪਣੀ ਵੱਡੀ ਬੇਟੀ ਨੈਨਸੀ ਨੂੰ ਨੌਕਰੀ ‘ਤੇ ਲਗਾਉਣ ਦੀ ਗੱਲ ਕਹੀ। ਸ਼ਿਕਾਇਤ ਵਿੱਚ ਸੁਰਿੰਦਰ ਨੇ ਦੱਸਿਆ ਕਿ ਮੀਨੂੰ ਨੇ ਉਸ ਨੂੰ ਕਿਹਾ ਕਿ ਉਹ ਨੈਨਸੀ ਨੂੰ ਡੀਸੀ ਦਫ਼ਤਰ ਵਿੱਚ ਨੌਕਰੀ ਦਿਵਾ ਦੇਵੇਗੀ। ਇਸ ਦੇ ਬਦਲੇ ਵਿੱਚ ਉਸ ਨੂੰ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ।

ਸੁਰਿੰਦਰ ਨੇ ਉਸ ਨੂੰ ਕਿਹਾ ਕਿ ਉਹ ਇੰਨੇ ਪੈਸੇ ਨਹੀਂ ਦੇ ਸਕੇਗਾ, ਪਰ ਮੀਨੂੰ ਨਾ ਮੰਨੀ। ਸੁਰਿੰਦਰ ਨੇ ਦੱਸਿਆ ਕਿ ਉਸ ਨੂੰ ਉਕਤ ਰਕਮ ਥੋੜ੍ਹੀ-ਥੋੜ੍ਹੀ ਦੇ ਕੇ ਦੇ ਦਿੱਤੀ। ਬਾਅਦ ਵਿੱਚ ਮੀਨੂੰ ਨੇ ਇੱਕ ਲੱਖ ਰੁਪਏ ਹੋਰ ਮੰਗੇ। ਇਸ ਤੋਂ ਬਾਅਦ ਉਸ ਨੇ ਮੀਨੂੰ ਨੂੰ ਆਪਣੇ ਘਰ ਬੁਲਾਇਆ ਅਤੇ ਇੱਕ ਲੱਖ ਰੁਪਏ ਦਿੱਤੇ, ਜਿਸ ਦੀ ਵੀਡੀਓ ਉਸ ਦੇ ਲੜਕੇ ਹਿਮਾਂਸ਼ੂ ਨੇ ਬਣਾਈ। ਇਸ ਦੌਰਾਨ ਮੀਨੂੰ ਵੱਲੋਂ ਇੱਕ ਲੱਖ ਰੁਪਏ ਮੰਗਣ ਦਾ ਮੈਸੇਜ ਵੀ ਉਸ ਦੀ ਧੀ ਨੈਨਸੀ ਨੇ ਸੇਵ ਕਰ ਲਿਆ ਸੀ। ਇਸ ਤੋਂ ਬਾਅਦ ਨਾ ਤਾਂ ਉਸ ਦੀ ਬੇਟੀ ਨੂੰ ਸਰਕਾਰੀ ਨੌਕਰੀ ਮਿਲੀ ਅਤੇ ਨਾ ਹੀ ਮੀਨੂੰ ਨੇ ਪੈਸੇ ਵਾਪਸ ਕੀਤੇ। ਇਸ ਦੇ ਆਧਾਰ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ਼ ਕਰਵਾਈ।

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੀਨੂੰ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਤਹਿਸੀਲਦਾਰ ਜੰਗਲਾਤ ਕਿਰਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਦੇ ਆਧਾਰ ‘ਤੇ ਡੀਸੀ ਘਨਸ਼ਿਆਮ ਥੋਰੀ ਨੂੰ ਪੂਰੇ ਮਾਮਲੇ ‘ਚ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment