ਓਟਾਵਾ: ਕੈਨੇਡਾ ਵਿੱਚ ਇੱਕ ਵਾਰ ਫਿਰ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੌਂਸਲੇਟ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥਣ ਤਾਨਿਆ ਤਿਆਗੀ ਦੀ “ਅਚਾਨਕ ਮੌਤ ਤੋਂ ਦੁਖੀ” ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੌਂਸਲੇਟ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਸੋਗ ਵਿੱਚ ਡੁੱਬੇ ਪਰਿਵਾਰ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।
ਕੌਂਸਲੇਟ ਨੇ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। X ‘ਤੇ ਇੱਕ ਪੋਸਟ ਵਿੱਚ ਕੌਂਸਲੇਟ ਨੇ ਲਿਖਿਆ ਕਿ ਅਸੀਂ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਵਿਦਿਆਰਥਣ, ਤਾਨਿਆ ਤਿਆਗੀ ਦੀ ਅਚਾਨਕ ਮੌਤ ਤੋਂ ਦੁਖੀ ਹਾਂ। ਕੌਂਸਲੇਟ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਦੁਖੀ ਪਰਿਵਾਰ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰ ਨਾਲ ਹਨ।
We are saddened by the sudden demise of Ms. Tanya Tyagi, an Indian student at University of Calgary. The Consulate is in touch with the authorities and will provide all required assistance to the bereaved family. Our heartfelt condolences & prayers are with his family & friends…
— India in Vancouver (@cgivancouver) June 19, 2025
ਅਧਿਕਾਰੀਆਂ ਨੇ ਤਾਨਿਆ ਦੀ ਮੌਤ ਦੇ ਕਾਰਨਾਂ ਜਾਂ ਹਾਲਾਤਾਂ ਬਾਰੇ ਅਜੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਹਾਲਾਂਕਿ ਈਸ਼ੂ ਤਿਆਗੀ ਨਾਮ ਦੇ ਇੱਕ ਯੂਜ਼ਰ ਨੇ X ‘ਤੇ ਪੋਸਟ ਕੀਤਾ, ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਟੈਗ ਕਰਦੇ ਹੋਏ, ਮਦਦ ਮੰਗੀ ਅਤੇ ਦਾਅਵਾ ਕੀਤਾ ਕਿ ਤਾਨਿਆ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਨ੍ਹਾਂ ਲਿਖਿਆ, “ਉੱਤਰ-ਪੂਰਬੀ ਦਿੱਲੀ ਦੀ ਇੱਕ ਵਿਦਿਆਰਥਣ ਤਾਨਿਆ ਤਿਆਗੀ, ਜੋ 559/11D, ਲੇਨ ਨੰਬਰ 12, ਵਿਜੇ ਪਾਰਕ ਵਿਖੇ ਰਹਿੰਦੀ ਹੈ, ਪੜ੍ਹਾਈ ਲਈ ਕੈਨੇਡਾ ਗਈ ਸੀ। 17 ਜੂਨ 2025 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਵਿਦਿਆਰਥਣ ਦੇ ਪਰਿਵਾਰ ਨੇ ਲਾਸ਼ ਵਾਪਿਸ ਲਿਆਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ।
Appeal 4 help
Tanya Tyagi, a student from Northeast Delhi residing at 559/11D, Lane No 12, Vijay Park, had gone to Canada for studies. She died on June 17, 2025,due to a heart attack.The student’s family has appealed to PM Modi for help in bringing her body back.@PMOIndia
(1/2) pic.twitter.com/le7gR2K3oV— Ishu Tyagi (Advocate) (@Ishutyagi91) June 19, 2025