ਓਟਾਵਾ : ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਰਸਮੀ ਤੌਰ ਉੱਤੇ ਗ੍ਰੀਨ ਪਾਰਟੀ ਆਫ ਕੈਨੇਡਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।
ਪਾਲ ਪਹਿਲੀ ਬਲੈਕ ਤੇ ਯਹੂਦੀ ਮਹਿਲਾ ਸੀ ਜਿਹੜੀ ਕੈਨੇਡਾ ਵਿੱਚ ਵੱਡੀ ਸਿਆਸੀ ਪਾਰਟੀ ਦੀ ਆਗੂ ਚੁਣੀ ਗਈ ਸੀ। ਉਹ ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਇਸ ਅਹੁਦੇ ਉੱਤੇ ਰਹੀ ਤੇ ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੀ ਜਿ਼ੰਦਗੀ ਦਾ ਸੱਭ ਤੋਂ ਮਾੜਾ ਅਰਸਾ ਸੀ।
ਇੱਕ ਟਵੀਟ ਵਿੱਚ ਪਾਲ ਨੇ ਆਖਿਆ ਕਿ ਉਹ ਪਾਰਟੀ ਨਾਲ ਆਪਣੀ ਮੈਂਬਰਸ਼ਿਪ ਵੀ ਖ਼ਤਮ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਦੇ ਲੋਕਾਂ ਦੀ ਸੇਵਾ ਕਰਨਾ ਬੜੇ ਮਾਣ ਵਾਲੀ ਗੱਲ ਸੀ ਤੇ ਹੁਣ ਉਹ ਨਵੇਂ ਢੰਗ ਨਾਲ ਅਜਿਹਾ ਕਰਦੇ ਰਹਿਣਗੇ। 27 ਸਤੰਬਰ ਨੂੰ ਵਿਵਾਦਾਂ ਵਿੱਚ ਘਿਰੀ ਇਸ ਆਗੂ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਆਪਣੀ ਇਸ ਭੂਮਿਕਾ ਤੋਂ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਹ ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਇਸ ਅਹੁਦੇ ਉੱਤੇ ਰਹੀ ਤੇ ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੀ ਜਿ਼ੰਦਗੀ ਦਾ ਸੱਭ ਤੋਂ ਮਾੜਾ ਅਰਸਾ ਸੀ।
On Sept. 27 I began the process of stepping down as Green Party of Canada Leader. Today I sent formal notice of my resignation to the GPC. I will also be ending my membership in the GPC.
It was an honour to work for the people of Canada and I look forward to serving in new ways.
— Annamie Paul (@AnnamiePaul) November 10, 2021
ਸਤੰਬਰ ਵਿੱਚ ਹੋਈਆਂ ਚੋਣਾਂ ਵਿੱਚ ਪਾਲ ਤੀਜੀ ਵਾਰੀ ਆਪਣੇ ਟੋਰਾਂਟੋ ਸੈਂਟਰ ਹਲਕੇ ਤੋਂ ਜਿੱਤਣ ਵਿੱਚ ਅਸਫਲ ਰਹੀ।
ਪਾਰਟੀ ਨੇ ਵੀ 2000 ਤੋਂ ਬਾਅਦ ਆਪਣੇ ਸੱਭ ਤੋਂ ਘੱਟ ਉਮੀਦਵਾਰ ਮੈਦਾਨ ਵਿੱਚ ਉਤਾਰੇ।2021 ਵਿੱਚ ਪਾਲ ਦੀ ਅਗਵਾਈ ਵਿੱਚ ਸਿਰਫ 398775 ਕੈਨੇਡੀਅਨਜ਼ ਨੇ ਗ੍ਰੀਨ ਪਾਰਟੀ ਨੂੰ ਵੋਟ ਪਾਈ ਜਦਕਿ 2019 ਵਿੱਚ ਪਾਰਟੀ ਨੂੰ 1189631 ਵੋਟਾਂ ਹਾਸਲ ਹੋਈਆਂ ਸਨ।