ਚੰਡੀਗੜ੍ਹ: ਪੰਜਾਬ ਦੀ ਸਿਆਸਤ ‘ਚ ਵੱਡੇ ਫੇਰਬਦਲ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਤਬਾਦਲੇ ਵੀ ਦੇਖਣ ਨੂੰ ਮਿਲ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਅਨਿਰੁੱਧ ਤਿਵਾਰੀ ਨੂੰ ਨਵਾਂ ਪੰਜਾਬ ਦਾ ਮੁੱਖ ਸਕੱਤਰ ਲਗਾਇਆ ਗਿਆ ਹੈ। ਵਿੰਨੀ ਮਹਾਜਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਚੋਂ ਇਕ ਹਨ।
ਚੀਫ ਸੈਕਟਰੀ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਨੂੰ ਹਟਾਉਣ ਦੀਆਂ ਵੀ ਚਰਚਾਵਾਂ ਹਨ। ਨਵੇਂ ਡੀਜੀਪੀ ਦੀ ਦੌੜ ‘ਚ ਸਭ ਤੋਂ ਮੋਹਰੀ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਦੂਸਰੇ ਨੰਬਰ ਤੇ ਸਿਧਾਰਥ ਚਟੋਪਾਧਿਆਏ ਹਨ।
ਚੀਫ ਸੈਕਟਰੀ ਬਦਲਣ ਤੋਂ ਪਹਿਲਾਂ ਚੰਨੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਲਗਾਏ ਹੋਏ ਕਈ ਓਐੱਸਡੀ ਹਟਾ ਦਿੱਤੇ ਗਏ ਹਨ।