ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਵਿਵਾਦਿਤ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਗ੍ਰਹਿ ਮੰਤਰੀ ਵਿਜ ਨੇ ਐਕਸ ‘ਤੇ ਪੋਸਟ ਕਰਕੇ ਲਿਖਿਆ ਹੈ ਕਿ ਲਾਲੂ ਪ੍ਰਸਾਦ ਯਾਦਵ, ਤੁਸੀਂ ਰਾਮ ਜਨਮ ਭੂਮੀ ਲਈ ਅੰਦੋਲਨ ਕਰ ਰਹੇ ਲਾਲ ਕ੍ਰਿਸ਼ਨ ਅਡਵਾਨੀ ਦੇ ਰੱਥ ਨੂੰ ਰੋਕਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਬਣਵਾ ਕੇ ਦਿੱਤਾ, ਤੁਲਨਾ ਕਰੋ ਅਤੇ ਦੱਸੋ ਅਸਲੀ ਹਿੰਦੂ ਕੌਣ ਹੈ।
ਲਾਲੂ ਨੇ ਪੀਐਮ ਮੋਦੀ ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ
ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ‘ਚ ਐਤਵਾਰ ਨੂੰ ਆਯੋਜਿਤ ‘ਜਨਵਿਸ਼ਵਾਸ ਮਹਾਰੈਲੀ’ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ। ਆਰਜੇਡੀ ਸੁਪਰੀਮੋ ਨੇ ਕਿਹਾ ਸੀ ਕਿ ‘ਜੇਕਰ ਨਰਿੰਦਰ ਮੋਦੀ ਦਾ ਆਪਣਾ ਪਰਿਵਾਰ ਨਹੀਂ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ। ਉਹ ਰਾਮ ਮੰਦਰ ਨੂੰ ਲੈ ਕੇ ਸ਼ੇਖੀ ਮਾਰਦੇ ਰਹਿੰਦੇ ਨੇ। ਉਹ ਸੱਚਾ ਹਿੰਦੂ ਵੀ ਨਹੀਂ ਹੈ। ਹਿੰਦੂ ਪਰੰਪਰਾ ਵਿੱਚ ਇੱਕ ਪੁੱਤਰ ਨੂੰ ਆਪਣੇ ਮਾਤਾ-ਪਿਤਾ ਦੀ ਮੌਤ ‘ਤੇ ਆਪਣਾ ਸਿਰ ਅਤੇ ਦਾੜ੍ਹੀ ਮੁੰਨਵਾਉਣੀ ਚਾਹੀਦੀ ਹੈ। ਆਪਣੀ ਮਾਂ ਦੀ ਮੌਤ ਹੋਣ ‘ਤੇ ਮੋਦੀ ਨੇ ਅਜਿਹਾ ਨਹੀਂ ਕੀਤਾ ਸੀ।’
ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਭੁਲੇਖੇ ‘ਚ ਪਏ ਹੋਏ ਹਨ। ਦੇਸ਼ ਵਿੱਚ ਜੇਕਰ ਕਿਸੇ ਨਾਲ ਬੇਇਨਸਾਫ਼ੀ ਕੀਤੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਧਰਮ ਦੇ ਨਾਂ ‘ਤੇ ਦੇਸ਼ ਦੀ ਵੰਡ ਕੀਤੀ। ਲੱਖਾਂ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ। ਵਿਜ ਨੇ ਕਿਹਾ ਕਿ ਸੰਵਿਧਾਨ ਨੂੰ ਪੈਰਾਂ ਹੇਠ ਰੋਲ ਕੇ ਐਮਰਜੈਂਸੀ ਲਾਈ ਗਈ ਸੀ। ਇੱਕ ਲੱਖ ਲੋਕਾਂ ਨੂੰ ਅੰਦਰ ਰੱਖਿਆ ਗਿਆ। ਉਨ੍ਹਾਂ ਨੇ ਵਾਰ-ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ। 1984 ਵਿੱਚ ਕਤਲੇਆਮ ਕੀਤਾ ਗਿਆ ਸੀ। ਕੀ ਇਹ ਬੇਇਨਸਾਫ਼ੀ ਨਹੀਂ ਸੀ? ਤੁਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ, ਤਾਂ ਤੁਹਾਡੀ ਜ਼ੁਬਾਨ ਸੁੱਕ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।