Breaking News

ਮਨੀ ਲਾਂਡਰਿੰਗ ਕੇਸ : ਅਨਿਲ ਦੇਸ਼ਮੁਖ ਨੂੰ ਅਦਾਲਤ ਨੇ14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਮੁੰਬਈ :  ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਨੇ 19 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। 4.70 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਦੇਸ਼ਮੁਖ ਦੀ ਈਡੀ ਦੀ ਤਿੰਨ ਦਿਨਾਂ ਦੀ ਹਿਰਾਸਤ ਅੱਜ ਖ਼ਤਮ ਹੋਈ ਸੀ। ਈਡੀ ਨੇ ਅਦਾਲਤ ਅੱਗੇ ਹਿਰਾਸਤ ਵਿੱਚ 9 ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ। ਪੇਸ਼ੀ ਤੋਂ ਪਹਿਲਾਂ ਦੇਸ਼ਮੁਖ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ।

 

    ਮਨੀ ਲਾਂਡਰਿੰਗ ਦਾ ਇਹ ਕੇਸ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ 100 ਕਰੋੜ ਦੀ ਵਸੂਲੀ ਨਾਲ ਸਬੰਧਤ ਹੈ। ਮੁੰਬਈ ਪੁਲਿਸ ਦੇ ਬਰਖ਼ਾਸਤ ਏਪੀਆਈ ਸਚਿਨ ਵਝੇ ਨੇ ਵੀ ਦੇਸ਼ਮੁਖ ‘ਤੇ ਵਸੂਲੀ ਦਾ ਦੋਸ਼ ਲਗਾਇਆ ਹੈ। ਮੁੰਬਈ ਦੀ ਤਲੋਜਾ ਜੇਲ ‘ਚ ਬੰਦ ਵਝੇ ਇਸ ਸਮੇਂ ਮੁੰਬਈ ਪੁਲਿਸ ਦੀ ਹਿਰਾਸਤ ‘ਚ ਹੈ ਅਤੇ ਉਸ ਦੀ ਹਿਰਾਸਤ ਵੀ ਅੱਜ 7 ਦਿਨਾਂ ਲਈ ਵਧਾ ਦਿੱਤੀ ਗਈ ਹੈ। ਉਹ ਵੀ 13 ਨਵੰਬਰ ਤੱਕ ਮੁੰਬਈ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ।

ਮਨੀ ਲਾਂਡਰਿੰਗ ਮਾਮਲੇ ‘ਚ 2 ਨਵੰਬਰ ਨੂੰ ਅਦਾਲਤ ਨੇ ਦੇਸ਼ਮੁਖ ਨੂੰ 6 ਨਵੰਬਰ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ ਸੀ। ਦੇਸ਼ਮੁਖ ਨੂੰ 1 ਨਵੰਬਰ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ 12 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।

Check Also

ਡੈਨਮਾਰਕ ‘ਚ ਇਕ ਵਾਰ ਫਿਰ ਕੁਰਾਨ ਨੂੰ ਸਾੜਨ ਦੀ ਘਟਨਾ ਆਈ ਸਾਹਮਣੇ, ਨਾਰਾਜ਼ ਮੁਸਲਿਮ ਦੇਸ਼ਾਂ ਨੇ ਕਾਰਵਾਈ ਦੀ ਕੀਤੀ ਮੰਗ

ਨਿਊਜ਼ ਡੈਸਕ: ਦੁਨੀਆ ਭਰ ‘ਚ ਮੁਸਲਮਾਨਾਂ ਦਾ ਪਵਿੱਤਰ ਮਹੀਨਾ ਰਮਜ਼ਾਨ ਚੱਲ ਰਿਹਾ ਹੈ। ਇਸ ਦੌਰਾਨ …

Leave a Reply

Your email address will not be published. Required fields are marked *