ਓਟਾਵਾ: ਕੰਜ਼ਰਵੇਟਿਵ ਪਾਰਟੀ ਦੇ ਨੈਸ਼ਨਲ ਆਗੂ ਐਂਡਰਿਊ ਸ਼ੀਅਰ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ । ਕੈਨੇਡਾ ਦੇ ਸਿਆਸੀ ਮੰਚ ਉੱਪਰ ਇਸ ਖਬਰ ਨੇ ਹਲਚਲ ਮਚਾ ਦਿੱਤੀ ਹੈ ।
ਐਂਡਰਿਊ ਸ਼ੀਅਰ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ, ਜਿਸ ਕਾਰਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਤੇ ਮੇਰੇ ਲਈ ਇਹ ਫੈਸਲਾ ਸਭ ਤੋਂ ਮੁਸ਼ਕਲ ਸੀ। ਸ਼ੀਅਰ ਨੇ ਕਿਹਾ ਹਾਲਾਂਕਿ ਉਨ੍ਹਾਂ ਦੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕਰ ਸੀਟਾਂ ‘ਚ ਵਾਧਾ ਦਰਜ ਕੀਤਾ ਜਿਸ ਕਾਰਨ ਉਹ ਸੰਤੁਸ਼ਟ ਹਨ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਵੇੇਲੇ ਪਾਰਟੀ ਨੂੰ ਇੱਕ ਅਜਿਹੇ ਆਗੂ ਦੀ ਲੋੜ ਹੈ, ਜੋ ਆਪਣਾ ਪੂਰਾ ਸਮਾਂ ਇਸ ਅਹੁਦੇ ਨੂੰ ਦੇ ਸਕੇ ਅਤੇ ਪਾਰਟੀ ਨੂੰ ਅੱਗੇ ਲੈ ਕੇ ਜਾ ਸਕੇ।
This was the most difficult decision I have ever had to make. I have announced my intention to step down as the Leader of the Conservative Party of Canada once a new Leader is elected. I am putting my party first and my family first. WATCH LIVE: https://t.co/BEjBQ7DI3d
— Andrew Scheer (@AndrewScheer) December 12, 2019
https://www.facebook.com/AndrewScheerMP/videos/442193710057432/