ਨਵੀਂ ਦਿੱਲੀ :- ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਆਕਸੀਜਨ ਦੀ ਸਪਲਾਈ ਹੁਣ ਕਿਸੇ ਗੈਰ ਮੈਡੀਕਲ ਕੰਮ ਲਈ ਨਹੀਂ ਵਰਤੀ ਜਾਵੇਗੀ, ਇਸਦੀ ਵਰਤੋਂ ਸਿਰਫ ਡਾਕਟਰੀ ਕੰਮਾਂ ‘ਚ ਹੀ ਕੀਤੀ ਜਾਵੇਗੀ।
ਇਸਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਦੇ ਆਦੇਸ਼ ‘ਚ ਇਹ ਵੀ ਕਿਹਾ ਹੈ ਕਿ ਇਸ ਆਦੇਸ਼ ਤਹਿਤ ਕਿਸੇ ਵੀ ਉਦਯੋਗ ਨੂੰ ਛੋਟ ਨਹੀਂ ਦਿੱਤੀ ਗਈ ਹੈ।
ਦੱਸ ਦਈਏ ਕੋਰੋਨਾ ਮਹਾਂਮਾਰੀ ਦੀ ਵੱਧ ਰਹੀ ਸਥਿਤੀ ਦੇ ਮੱਦੇਨਜ਼ਰ ਪੂਰੇ ਦੇਸ਼ ‘ਚ ਕਰੋਨਾ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਇਸ ਮਹਾਂਮਾਰੀ ਦਾ ਨਵੇਂ ਵਾਇਰਸ ਅਨੁਸਾਰ ਕੋਰੋਨਾ ਤੋਂ ਪੀੜਤ ਲੋਕ ਵਧੇਰੇ ਸਾਹ ਲੈਣ ‘ਚ ਤਕਲੀਫ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਵਧੇਰੇ ਆਕਸੀਜਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਇਕ ਪਾਸੇ ਹਸਪਤਾਲਾਂ ‘ਚ ਬੈੱਡ ਉਪਲਬਧ ਨਹੀਂ ਹਨ ਅਤੇ ਦੂਜੇ ਪਾਸੇ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਵੀ ਪੂਰੀ ਤਰ੍ਹਾਂ ਨਹੀਂ ਹੋ ਰਹੀ, ਜਿਸ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਚਲੀ ਗਈ ਹੈ।