ਨਿਊਜ਼ ਡੈਸਕ: ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਸੋਮਵਾਰ ਨੂੰ ਹਾਈ ਕਮਿਸ਼ਨ ’ਚ ਹੋਏ ਇੱਕ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਅਤੇ 2 ਜਖ਼ਮੀ ਹੋ ਗਏ।ਜਿੰਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਤੋਂ ਬਾਅਦ ਕੈਨੇਡਾ ਨੇ ਨਾਈਜੀਰੀਆ ਦੀ ਰਾਜਧਾਨੀ ’ਚ ਆਪਣੇ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ।
ਐਫਸੀਟੀ ਫਾਇਰ ਸਰਵਿਸ ਦੇ ਮਰਸੀ ਡਗਲਸ ਨੇ ਦੱਸਿਆ ਕਿ ਜਨਰੇਟਰ ਬਿਲਡਿੰਗ ਦੇ ਅੰਦਰ ਇੱਕ ਟੈਂਕਰ ਵਿੱਚ ਧਮਾਕਾ ਹੋਇਆ । ਜਿਸ ਕਾਰਨ ਜਨਰੇਟਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਲਈ ਕੰਮ ਕਰਦੇ 2 ਵਿਅਕਤੀਆਂ ਦੀ ਮੌਤ ਹੋ ਗਈ । ਨਾਲ ਹੀ ਉਨ੍ਹਾਂ ਦਸਿਆ ਕਿ ਧਮਾਕੇ ਨਾਲ ਇਮਾਰਤ ਦੇ ਬਾਹਰ 2 ਹੋਰ ਲੋਕ ਜਖ਼ਮੀ ਹੋਏ ਹਨ ਜੋ ਕਿ ਹਸਪਤਾਲ ਵਿੱਚ ਇਲਾਜ ਅਧੀਨ ਹਨ ।
ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਐਕਸ ’ਤੇ ਇੱਕ ਪੋਸਟ ’ਚ ਦੱਸਿਆ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਨਾਈਜੀਰੀਆ ’ਚ ਸਾਡੇ ਹਾਈ ਕਮਿਸ਼ਨ ’ਚ ਇੱਕ ਧਮਾਕਾ ਹੋਇਆ ਸੀ। ਅੱਗ ਬੁਝ ਗਈ ਹੈ । ਉਨ੍ਹਾਂ ਅੱਗੇ ਲਿਖਿਆ ਮੈਂ ਇਸ ਦੁਖਾਂਤ ’ਚ ਮਾਰੇ ਗਏ ਦੋ ਲੋਕਾਂ ਦੇ ਪਰਿਵਾਰਾਂ ਨੂੰ ਦਿਲੀ ਸੰਵੇਦਨਾ ਭੇਜਦੀ ਹਾਂ। ਓਟਾਵਾ ਨੇ ਨਾਈਜੀਰੀਆ ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਕਿਹਾ ਕਿ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ।
We can confirm there was an explosion at our High Commission in Nigeria. The fire is out and we are working to shed light on what caused this situation.
I send my heartfelt condolences to the families of the 2 people killed in this tragedy.
— Mélanie Joly (@melaniejoly) November 6, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.