ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਮਡਿਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ

Rajneet Kaur
2 Min Read
ਮਡਿਸਟੋ (ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :   ਮਡਿਸਟੋ ਦੇ ਲਾਗਲੇ ਸ਼ਹਿਰ ਰਿਪਨ ਦੇ ਕਮਿਉਂਨਟੀ ਸੈਂਟਰ ਵਿਖੇ ਮਡਿਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲ੍ਹੀ ਪਾਏ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਡਾ. ਹਰਕੇਸ਼ ਸਿੰਘ ਸੰਧੂ ਦੇ ਯਤਨਾਂ ਸਦਕੇ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੰੜਵੰਦ ਲੋਕਾਂ ਅਤੇ ਬੱਚਿਆਂ ਦੀ ਪੜ੍ਹਾਈ ਲਈ ਉਪਰਾਲੇ ਕਰ ਰਹੀ ਹੈ। ਇਸ ਸਮਾਗਮ ਦੀ ਸ਼ੁਰੂਆਤ ਹਰਸਿਮਰਨ ਸੰਗਰਾਮ ਸਿੰਘ ਨੇ ਸਭਨਾਂ ਨੂੰ ਨਿੱਘੀ ਜੀ ਆਖਦਿਆ,ਸਹਾਇਤਾ ਸੰਸਥਾ ਦੇ ਕੰਮਾ ਤੋ ਸੰਗਤ ਨੂੰ ਜਾਣੂ ਕਰਾਉਂਦਿਆਂ  ਕੀਤੀ। ਸਪਾਂਸਰਾ ਨੇ ਇਸ ਮੌਕੇ ਸੰਸਥਾ ਦੀ ਹਰ ਤਰਾਂ ਦੀ ਮੱਦਦ ਕਰਨ ਲਈ ਵਚਨ-ਬੱਧਤਾ ਪ੍ਰਗਟਾਈ।
ਹਰਸਿਮਰਨ ਸੰਗਰਾਮ ਸਿੰਘ ਨੇਂ ਸੰਸਥਾ ਦੀਆਂ ਉਪਲੱਭਦੀਆਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਲਜੀਤ ਸਿੰਘ ਖਹਿਰਾ, ਅੰਮ੍ਰਿਤ ਧਾਲੀਵਾਲ, ਰੂਬੀ ਵੜੈਂਚ ਦੀ ਜੁਬਾਨੀਂ ਗੁੰਗੇ-ਬਹਿਰੇ ਅਤੇ ਬੇਘਰੇ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨੰਮ ਹੋ ਗਈ। ਜਗਦੀਪ ਸਿੰਘ ਸਹੋਤਾ ਨੇ ਵੀਡੀਓ ਚਲਾਕੇ ਸਹਾਇਤਾ ਦੇ ਕੰਮਾਂ ਤੇ ਪੰਛੀ ਝਾਤ ਪਵਾਈ। ਕਸ਼ਮੀਰ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਤਾ ਸੰਸਥਾ ਜਿਹੜੀ ਕਿ 2005 ਤੋਂ ਮਨੁੱਖਤਾ ਦੀ ਸੇਵਾ ਲਈ ਨਿਰਸਵਾਰਥ ਕਾਰਜ ਕਰਕੇ ਚਰਚਾ ਵਿੱਚ ਰਹੀ ਹੈ। ਇਹ ਸੰਸਥਾ ਦਾਨੀ ਸੱਜਣਾਂ ਦੇ ਸਾਥ ਨਾਲ ਦੀਨ-ਦੁੱਖੀ ਦੀ ਮੱਦਦ ਕਰਦੀ ਆ ਰਹੀ ਹੈ, ਅਤੇ ਇਸ ਸ਼ੁੱਭ-ਕਾਰਜ ਲਈ ਮਡਿਸਟੋ ਏਰੀਏ ਦੇ ਸਮੂਹ ਸਪਾਂਸਰ ਸੱਜਣਾਂ ਨੂੰ ਵਧਾਈ ਦਿੱਤੀ ਅਤੇ ਆਏ ਉਹਨਾਂ ਸਮੂੰਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜਿੱਥੇ ਸਹਾਇਤਾ ਨੇ ਆਪਣੇ ਕੰਮਾਂ ਤੋਂ ਦਾਨੀ ਸੱਜਣਾਂ ਨੂੰ ਜਾਣੂ ਕਰਵਾਇਆ, ਓਥੇ  ਇਸ ਸਮਾਗਮ ਦੌਰਾਨ ਡੀਜੇ ਰੂਬੀ, ਰਾਇਲ ਡੀਕੋਰ ਅਤੇ ਅਮਰ ਇੰਡੀਆ ਕੋਜ਼ੀਨ ਅਤੇ ਬਿੰਕਟਹਾਲ ਫੇਅਰਫੀਲਡ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਰੀਬ 41701 ਡਾਲਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਤਰ ਹੋਏ।

Share this Article
Leave a comment