ਚੰਡੀਗੜ੍ਹ: ਅਮੂਲ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਕੀਮਤਾਂ ਅਨੁਸਾਰ ਹੁਣ ਗੋਲਡ ਦੇ ਇੱਕ ਲੀਟਰ ਦੇ ਪੈਕੇਟ ਦੀ ਕੀਮਤ 65 ਰੁਪਏ ਅਤੇ ਤਾਜ਼ੇ ਦੁੱਧ ਦੇ ਲੀਟਰ ਦੇ ਪੈਕੇਟ ਦੀ ਕੀਮਤ 53 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅਮੂਲ ਗੋਲਡ, ਅਮੂਲ ਤਾਜ ਅਤੇ ਟੀ-ਸਪੈਸ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਕੰਪਨੀ ਨੇ ਪਿਛਲੇ ਸਾਲ ਹੋਈਆਂ ਆਮ ਚੋਣਾਂ ਤੋਂ ਬਾਅਦ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।
ਨਵੀਆਂ ਕੀਮਤਾਂ
ਅਮੂਲ ਗੋਲਡ – ₹66 ਤੋਂ ਘਟਾ ਕੇ ₹65
ਅਮੂਲ ਫਰੈਸ਼ – ₹54 ਤੋਂ ਘਟਾ ਕੇ ₹53
ਅਮੂਲ ਟੀ ਸਪੈਸ਼ਲ – ₹62 ਤੋਂ ਘਟਾ ਕੇ ₹61
ਇਹ ਪਹਿਲੀ ਵਾਰ ਹੈ ਜਦੋਂ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਖਾਸ ਕਰਕੇ ਜਦੋਂ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਹਾਲਾਂਕਿ ਅਮੂਲ ਨੇ ਇਸ ਕਟੌਤੀ ਪਿੱਛੇ ਕੋਈ ਖਾਸ ਕਾਰਨ ਨਹੀਂ ਦੱਸਿਆ ਪਰ ਮਾਹਿਰ ਇਸ ਨੂੰ ਖਪਤਕਾਰਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਚੁੱਕਿਆ ਗਿਆ ਕਦਮ ਮੰਨਦੇ ਹਨ।ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ।ਸਹਿਕਾਰੀ ਸੰਸਥਾ ਵੇਰਕਾ ਨੇ ਵੇਰਕਾ ਸਟੈਂਡਰਡ ਦੁੱਧ ਇਕ ਲੀਟਰ ਦੀ ਪੈਕਿੰਗ ਤੇ ਵੇਰਕਾ ਫੁੱਲ ਕ੍ਰੀਮ ਦੁੱਧ ਇਕ ਲੀਟਰ ਦੀ ਪੈਕਿੰਗ ‘ਤੇ ਇਕ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਨਵੀਆਂ ਕੀਮਤਾਂ ਐਤਵਾਰ ਤੋਂ ਲਾਗੂ ਹੋਣਗੀਆਂ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਮਿਲੇਗਾ।
ਵੇਰਕਾ ਅੰਮ੍ਰਿਤਸਰ ਦੇ ਐੱਮਡੀ ਹਰਿਮੰਦਰ ਸਿੰਘ ਸੰਧੂ ਅਨੁਸਾਰ ਵੇਰਕਾ ਦੁੱਧ ਸੰਤੁਲਿਨ ਅਤੇ ਪੌਸ਼ਟਿਕ ਹੈ ਤੇ ਇਸ ਵਿਚ ਵਿਟਾਮਿਨ ਏ ਤੇ ਡੀ ਭਰਪੂਰ ਮਾਤਰਾ ‘ਚ ਹੈ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਟ ਘਟਾਏ ਗਏ ਹਨ। ਉੱਥੇ ਹੀ ਵੇਰਕਾ ਰਬੜੀ ਦੀ 85 ਗ੍ਰਾਮ ਦੀ ਪੈਕਿੰਗ 25 ਅਤੇ ਟੋਨਡ ਮਿਲਕ ਦੀ ਨਵੀਂ ਪੈਕਿੰਗ ਵੀਹ ਰੁਪਏ ‘ਚ ਮੁਹੱਈਆ ਕਰਵਾਈ ਜਾਵੇਗੀ। ਨੇੜਲੇ ਭਵਿੱਖ ਵਿਚ ਵੇਰਕਾ ਦੇ ਕਈ ਉਤਪਾਦ ਬਾਜ਼ਾਰ ‘ਚ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵੇਰਕਾ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਦੁੱਧ ਉਤਪਾਦ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।