ਅੰਮ੍ਰਿਤਸਰ ਤੋਂ ਮੁੰਬਈ ਲਈ 30 ਮਈ ਤੱਕ ਸਾਰੀਆਂ ਉਡਾਣਾ ਰੱਦ

TeamGlobalPunjab
1 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਏਅਰਪੋਰਟ ਵਲੋਂ ਸੋਮਵਾਰ ਨੂੰ ਘਰੇਲੂ ਉਡਾਣਾ ਸ਼ੁਰੂ ਹੋਈਆਂ ਜਿਸ ਵਿੱਚ 5 ਫਲਾਈਟਸ ਆਈਆਂ ਅਤੇ 5 ਰਵਾਨਾ ਹੋਈਆਂ। ਉਥੇ ਹੀ , ਅੰਮ੍ਰਿਤਸਰ ਤੋਂ ਮੁੰਬਈ ਦੀ ਫਲਾਈਟਸ 30 ਮਈ ਤੱਕ ਰੱਦ ਕੀਤੀ ਗਈਆਂ ਹਨ।

ਬੰਗਾਲ, ਆਂਧਰਾ ਤੋਂ ਇਲਾਵਾ ਸਾਰੇ ਰਾਜਾਂ ਵਿੱਚ ਘਰੇਲੂ ਉਡਾਣਾ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲੀ ਉਡ਼ਾਣ 4:45 ਵਜੇ ਦਿੱਲੀ ਤੋਂ ਪੁਣੇ ਰਵਾਨਾ ਹੋਈ। ਮੁੰਬਈ ਏਅਰਪੋਰਟ ਤੋਂ ਪਹਿਲੀ ਉਡ਼ਾਣ ਸਵੇਰੇ 6:45 ਵਜੇ ਪਟਨਾ ਗਈ। ਹਾਲਾਂਕਿ ਜ਼ਿਆਦਾਤਰ ਰਾਜਾਂ ਵੱਲੋਂ ਸੀਮਤ ਗਿਣਤੀ ਵਿੱਚ ਹੀ ਉਡਾਣਾ ਦੀ ਮਨਜ਼ੂਰੀ ਦੇ ਚਲਦੇ 630 ਉਡਾਣਾ ਰੱਦ ਕਰਨੀਆਂ ਪਈਆਂ। 1,162 ‘ਚੋਂ ਸਿਰਫ 532 ਫਲਾਈਟਸ ਨੇ ਉਡਾਣ ਭਰੀ ਜਿਨ੍ਹਾਂ ਵਿੱਚ 39 , 231 ਯਾਤਰੀਆਂ ਨੇ ਸਫਰ ਕੀਤਾ ।

ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਏਅਰਲਾਈਨਸ ਨੇ ਉਡ਼ਾਣ ਰੱਦ ਹੋਣ ਦੀ ਕੋਈ ਸੂਚਨਾ ਨਹੀਂ ਦਿੱਤੀ । ਏਅਰਪੋਰਟ ਪਹੁੰਚ ਕੇ ਹੀ ਉਨ੍ਹਾਂ ਨੂੰ ਰੱਦ ਹੋਣ ਦੀ ਜਾਣਕਾਰੀ ਮਿਲੀ।

Share this Article
Leave a comment