ਮਾਧੋਪੁਰ ‘ਚ ਅੰਮ੍ਰਿਤਸਰ ਪੁਲਿਸ ਨੇ 16 ਕਿੱਲੋ ਹੈਰੋਇਨ ਕੀਤੀ ਬਰਾਮਦ

TeamGlobalPunjab
1 Min Read

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਪਠਾਨਕੋਟ ਦੇ ਮਾਧੋਪੁਰ ਵਿਚੋਂ 16 ਕਿੱਲੋ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਰੀ DGP ਦਿਨਕਰ ਗੁਪਤਾ ਦੇ ਵੱਲੋ ਟਵੀਟ ਕਰ ਸਾਂਝੀ ਕੀਤੀ ਗਈ ਹੈ।

ਡੀ.ਜੀ.ਪੀ. ਨੇ ਲਿਖਿਆ, ‘ਇਹ ਹੈਰੋਇਨ ਦੀ ਖੇਪ ਜੰਮੂ -ਕਸ਼ਮੀਰ ਤੋਂ ਇੱਕ ਵਿਅਕਤੀ ਦੇ ਵੱਲੋ ਲਿਆਂਦੀ ਜਾ ਰਹੀ ਸੀ। ਦੱਸ ਦਈਏ ਕਿ 7 ਦਿਨਾਂ ਦੇ ਅੰਦਰ 57 ਕਿਲੋ ਹੈਰੋਇਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦਾ ਰਣਜੀਤ ਸਿੰਘ ਹੈ, ਜੋ ਕਿ ਇੱਕ ਤਸਕਰ ਤੋਂ ਖੇਪ ਲੈ ਕਿ ਜੰਮੂ -ਕਸ਼ਮੀਰ ਤੋਂ ਅੰਮ੍ਰਿਤਸਰ ਵਾਪਿਸ ਆ ਰਿਹਾ ਸੀ।’

ਇਸ ਸਬੰਧੀ ਕੱਥੂਨੰਗਲ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਟੈਕਸੀ ਚਾਲਕ ਹੈ ਤੇ ਚਿੱਟੀ ਇਨੋਵਾ ’ਤੇ ਜਦੋਂ ਮਾਧੋਪੁਰ ਪਹੁੰਚਿਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ।

Share This Article
Leave a Comment