ਅੰਮ੍ਰਿਤਸਰ ਦੇ ਗੁਰਦੁਆਰੇ ‘ਚ ਚੋਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ‘1 ਲੱਖ ਦਾ ਦਿੱਤਾ ਸੀ ਲਾਲਚ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ‘ਚ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਬੇਅਦਬੀ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਪਿੰਡ ਔਲਖ ਸਥਿਤ ਗੁਰਦੁਆਰੇ ਤੋਂ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਮੁਲਜ਼ਮ ਨੇ ਸ਼ਨਿਚਰਵਾਰ ਰਾਤ ਨੂੰ ਗੁਰਦੁਆਰੇ ਦੀ ਗੋਲਕ ‘ਚੋਂ ਪੈਸੇ ਚੋਰੀ ਕਰ ਲਏ ਸਨ। ਇਲਾਕੇ ਦੇ ਲੋਕਾਂ ਨੇ ਨੌਜਵਾਨਾਂ ‘ਤੇ ਬੇਅਦਬੀ ਦੇ ਦੋਸ਼ ਵੀ ਲਾਏ ਹਨ। ਐਸਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਚੋਰੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਪਿੰਡ ਭਿੰਡੀ ਔਲਖ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਹੈ। ਸ਼ਨਿਚਰਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ‘ਚ ਪਾਠ ਚੱਲ ਰਿਹਾ ਸੀ। ਜਦੋਂ ਉਹ ਗੁਰਦੁਆਰੇ ਦੇ ਮੇਨ ਹਾਲ ਕੋਲ ਪਹੁੰਚੇ ਤਾਂ ਉੱਥੇ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ  ਨੇ ਹਾਲ ਦੇ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਰੱਖੀ ਗੋਲਕ ਟੁੱਟੀ ਹੋਈ ਸੀ। ਉਸ ਦੇ ਅੰਦਰੋਂ ਕਰੀਬ 4000 ਰੁਪਏ ਦੀ ਨਕਦੀ ਗਾਇਬ ਸੀ। ਘਟਨਾ ਤੋਂ ਬਾਅਦ ਉਨ੍ਹਾਂ  ਨੇ ਤੁਰੰਤ ਪੁਲਿਸ ਤੇ ਇਲਾਕੇ ਦੇ ਲੋਕਾਂ ਨੂੰ ਸੂਚਨਾ ਦਿੱਤੀ।

ਫੜੇ ਗਏ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ । ਉਸ ਨੇ ਦੱਸਿਆ ਕਿ ਪਿੰਡ ਦੇ ਹੀ ਹੋਰ ਵਿਅਕਤੀ  ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਬੇਅਦਬੀ ਕਰੇਗਾ ਤਾਂ ਉਸ ਨੂੰ ਇੱਕ ਲੱਖ ਰੁਪਏ ਮਿਲਣਗੇ।ਉਸ ਨੇ ਕਿਹਾ ਕਿ ਪਹਿਲਾਂ ਉਹ ਨਹੀਂ ਮੰਨਿਆ ਪਰ ਨਸ਼ੇ ਦੇ ਲਾਲਚ ਵਿਚ ਉਹ ਸਿਰਫ ਅੰਦਰ ਦੇਖਣ ਆਇਆ ਸੀ। ਚੋਰੀ ਉਸ ਦੇ ਨਾਲ ਆਏ ਕਿਸੇ ਦੂਜੇ ਨੌਜਵਾਨ ਨੇ ਕੀਤੀ ਹੈ। ਸੀਸੀਟੀਵ ਕੈਮਰਿਆਂ ਮੁਤਾਬਕ ਨੌਜਵਾਨ ਦੀਵਾਰ ਟੱਪ ਕੇ ਅੰਦਰ ਦਾਖਲ ਹੋਇਆ ਸੀ ਤੇ ਉਸ ਨਾਲ ਕੋਈ ਹੋਰ ਨਹੀਂ ਸੀ। ਵੀਡੀਓ ਵਿਚ ਗੁਰਸਾਹਿਬ ਨੇ ਮੰਨਿਆ ਕਿ ਉਸ ਨੂੰ ਬੇਅਦਬੀ ਲਈ ਕਿਹਾ ਗਿਆ ਸੀ ਪਰ ਉਸ ਨੇ ਨਹੀਂ ਕੀਤੀ। ਦੂਜੇ ਨੌਜਵਾਨ ਨੇ ਸ੍ਰੀ ਗੁਰਦੁਆਰਾ ਸਾਹਿਬ ਦੀ ਗੋਲਕ ਤੋਂ ਪੈਸੇ ਚੁਰਾਏ ਹਨ।  ਗੁਰਸਾਹਿਬ ਨੇ ਮੰਨਿਆ ਕਿ ਉਸ ਨੇ ਇਹ ਸਾਰਾ ਕੁਝ ਨਸ਼ੇ ਲਈ ਕੀਤਾ ਹੈ। ਉਸ ਖਿਲਾਫ FIR ਦਰਜ ਕਰ ਲਈ ਗਈ ਹੈ। ਦੂਜਾ ਦੋਸ਼ੀ  ਫਰਾਰ ਹੈ।

Share this Article
Leave a comment