ਅੰਮ੍ਰਿਤਪਾਲ ਸਿੰਘ ਦਾ ਗੰਨਮੈਨ 4 ਦਿਨ ਪੁਲਿਸ ਰਿਮਾਂਡ ‘ਤੇ, ਪੁੱਛ -ਗਿੱਛ ਕਰਨ ਤੇ ਕੀਤੇ ਵੱਡੇ ਖੁਲਾਸੇ

global11
2 Min Read

ਪੰਜਾਬ:ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਅੱਠ ਪੁਲਿਸ ਕੇਸ ਦਰਜ ਕੀਤੇ ਹਨ। ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ 207 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ’ਚੋਂ 30 ਵਿਅਕਤੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਹਨ ਜਦੋਂਕਿ 177 ਜਣਿਆ ਨੂੰ ਧਾਰਾ 107,151 ਤਹਿਤ ਹੀ ਹਿਰਾਸਤ ’ਚ ਰੱਖਿਆ ਹੈ। ਇਸ ‘ਚ ਏਕੇਐਫ ਬਾਰੇ ਅਹਿਮ ਜਾਣਕਾਰੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਇੱਕ ਫੌਜ ਬਣਾ ਰਿਹਾ ਸੀ। ਇਸ ਫੌਜ ਵਿੱਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਸਨ ,ਜਿਹੜੇ ਨਸ਼ਾ ਛੱਡਣ ਲਈ ਆਉਂਦੇ ਸਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਆਪਣੇ ਕੋਲੋਂ ਤਨਖਾਹ ਵੀ ਦਿੰਦਾ ਸੀ। ਇਨ੍ਹਾਂ ਨੂੰ ਪੁਲਿਸ ਵਾਂਗ ਬੈਲਟ ਨੰਬਰ ਵੀ ਦਿੱਤੇ ਜਾਂਦੇ ਸੀ। ਉਨ੍ਹਾਂ ਗੋਰਖਾ ਬਾਬਾ ਨੂੰ ਵੀ ਏਕੇਐਫ ਵਾਲਾ ਅਸਲਾ ਤੇ ਬੁਲੇਟ ਪਰੂਫ ਜੈਕੇਟ ਵੀ ਦਿੱਤੀ ਗਈ ਸੀ। ਪੁਲਿਸ ਨੂੰ ਕੁਝ ਵਿਦੇਸ਼ੀ ਕਰੰਸੀ ਨੋਟਾਂ ਦੇ ਵੀ ਸੁਰਾਗ ਮਿਲੇ ਹਨ।

ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਪਾਇਲ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੂੰ ਗੋਰਖਾ ਬਾਬਾ ਦੇ ਮੋਬਾਈਲ ‘ਚੋਂ ਵੱਡੇ ਸੁਰਾਗ ਹੱਥ ਲੱਗੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਖੰਨਾ ਦੇ ਐਸਐਸਪੀ ਨੇ ਦੱਸਿਆ ਸੀ ਕਿ ਗੋਰਖਾ ਬਾਬਾ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਾਇਲ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਗੋਰਖਾ ਬਾਬਾ ਕੋਲੋਂ ਅਹਿਮ ਜਾਣਕਾਰੀ ਹਾਸਲ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

Share this Article
Leave a comment