ਅੰਮ੍ਰਿਤਪਾਲ ਪਹੁੰਚਿਆ ਨਾਂਦੇੜ , ਦੋ ਦਿਨ ਰਿਹਾ ਹਰਿਆਣੇ ,ਪੁਲਿਸ ਦੀਆਂ ਟੀਮਾਂ ਰਵਾਨਾ

global11
2 Min Read

ਪੰਜਾਬ/ਚੰਡੀਗੜ੍ਹ  :ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ  ਸਿੰਘ  ਜਿਨ੍ਹਾਂ  ਦੀ ਭਾਲ  ਵਿੱਚ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।  ਉਸ ਦੇ  ਸਾਥੀਆਂ ਦੇ ਘਰਾਂ ਵਿੱਚ ਵੀ ਪੁਲਿਸ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।   ਉਸ ਦੇ ਸਾਥੀ  ਜਿੱਥੋਂ  ਦੇ ਵਸਨੀਕ ਹਨ, ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਦੀ ਪੂਰੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।  ਇਹ ਮਾਮਲਾ 18 ਤਰੀਕ ਦਾ ਭਖਿਆ  ਹੋਇਆ ਹੈ। ਪਰ  ਅੱਜ ਤੱਕ  ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ  ਨਹੀਂ ਲੱਗਿਆ।  ਆਖ਼ਰਕਾਰ ਅੰਮ੍ਰਿਤਪਾਲ  ਸਿੰਘ ਹੈ ਕਿੱਥੇ ? ਇਸ ਮਸਲੇ ਨੂੰ ਲੈ ਕਿ  ਪੰਜਾਬ ਦੇ ਕਈ ਇਲਾਕਿਆਂ  ਵਿੱਚ ਇੰਟਰਨੈੱਟ  ਸੇਵਾਵਾਂ ਵੀ ਬੰਦ ਕੀਤੀਆਂ  ਗਈਆਂ। ਅੰਮ੍ਰਿਤਪਾਲ  ਦੇ ਘਰ  ਦੀ ਵੀ ਪੁਲਿਸ ਵੱਲੋਂ  ਵਾਰ ਵਾਰ ਤਲਾਸ਼ੀ ਕੀਤੀ ਜਾ ਰਹੀ ਹੈ।ਦੱਸ ਦਈਏ ਕਿਹਾ ਜਾ ਰਿਹਾ ਹੈ ਅੰਮ੍ਰਿਤਪਾਲ ਗੁਰੂ ਘਰ ‘ਚੋ  ਭੇਸ ਬਦਲ  ਕਿ ਉਥੋਂ  ਹੀ ਫਰਾਰ ਹੋ ਗਿਆ ਸੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।  ਅੰਮ੍ਰਿਤਪਾਲ ਦੇ ਮਾਤਾ -ਪਿਤਾ ਤੇ ਘਰ ਦੇ ਹੋਰ ਮੈਬਰਾਂ ਕੋਲੋਂ ਵੀ ਪੁੱਛ- ਗਿੱਛ ਕੀਤੀ ਜਾ ਰਹੀ ਹੈ। ਪਰ ਅੱਜ ਪੂਰੇ ਛੇ ਦਿਨ ਹੋ ਗਏ ਹਨ।  ਅਜੇ ਤੱਕ ਅੰਮ੍ਰਿਤਪਾਲ ਦਾ  ਕੁੱਝ  ਪਤਾ ਨਹੀਂ ਲੱਗ ਰਿਹਾ। ਅੱਜ  ਦੀ ਮਿਲੀ  ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ  ਉਹ ਮਹਾਰਾਸ਼ਟਰ ਦੇ ਨਾਂਦੇੜ ‘ਚ ਲੁਕਿਆ ਹੋਇਆ ਹੈ। ਇਸ ਸਬੰਧੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਹਾਰਾਸ਼ਟਰ ਲਈ ਰਵਾਨਾ ਹੋ ਗਈਆਂ ਹਨ। ਹਰਿਆਣਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਪਾਲ ਪੰਜਾਬ ਤੋਂ 19 ਮਾਰਚ ਨੂੰ ਹੀ ਫਰਾਰ ਹੋ ਗਿਆ ਸੀ। ਉਹ 19-20 ਮਾਰਚ ਨੂੰ ਕੁਰੂਕਸ਼ੇਤਰ ਦੇ ਸ਼ਾਹਬਾਦ ‘ਚ ਰਿਹਾ। ਇਸ ਮਾਮਲੇ ਦੇ ਚੱਲਦਿਆਂ  ਪੁਲਿਸ ਵੱਲੋਂ  ਉਸ ਦੇ ਸਾਥੀਆਂ ਤੇ ਕਈ ਹੋਰ ਲੋਕਾਂ ਨੂੰ ਹਿਰਾਸਤ ਵਿੱਚ  ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment