ਕੋਰੋਨਾ ਵਿਰੁੱਧ ਜਾਰੀ ਜੰਗ ਦੇ ਜਰਨੈਲਾਂ ਨੂੰ ਅੰਮ੍ਰਿਤਾ ਵੜਿੰਗ ਦੀ ਵਿਸੇਸ਼ ਅਪੀਲ, ਦੇਖੋ ਵੀਡੀਓ

TeamGlobalPunjab
1 Min Read

ਗਿੱਦੜਬਾਹਾ : ਸੂਬੇ ਦਾ ਬੇਸ਼ੱਕ ਕੋਈ ਵੀ ਮੁੱਦਾ ਕਿਉਂ ਨਾ ਹੋਵੇ ਅੰਮ੍ਰਿਤਾ ਵੜਿੰਗ ਬੇਬਾਕੀ ਨਾਲ ਆਪਣੀ ਗੱਲ ਕਹਿੰਦੇ ਹਨ । ਇਸ ਲਈ ਕਦੀ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ ਤਾਂ ਕਦੀ ਖੁਦ ਲੋਕਾਂ ਵਿਚ ਵਿਚਰਦੇ ਹਨ । ਅਜ ਇਕ ਵਾਰ ਫਿਰ ਉਨ੍ਹਾਂ ਸੂਬੇ ਅੰਦਰ ਜਾਰੀ ਜੰਗ ਨਾਲ ਅੱਗੇ ਹੋ ਕੇ ਲੜਾਈ ਲੜ ਰਹੇ ਡਾਕਟਰਾਂ ਅਤੇ ਮੈਡੀਕਲ ਟੀਮਾਂ ਨੂੰ ਵਿਸੇਸ਼ ਅਪੀਲ ਕੀਤੀ ਹੈ ।

https://www.facebook.com/AmritaRajaWarring/videos/1794947580642148/

ਵੜਿੰਗ ਨੇ ਕਿਹਾ ਕਿ ਇਸ ਲੜਾਈ ਦੇ ਜਰਨੈਲ ਤੁਸੀਂ ਹੋ ਅਤੇ ਹੌਸਲਾ ਬਣਾ ਕੇ ਰਖੋ।ਉਨ੍ਹਾਂ ਕਿਹਾ ਕਿ ਤੁਹਾਡੀ ਇਕ ਵੀ ਮਾਯੂਸੀ ਵਾਲੀ ਗੱਲ ਲੋਕਾਂ ਨੂੰ ਨਿਰਾਸ਼ ਕਰ ਸਕਦੀ ਹੈ । ਵੜਿੰਗ ਅਨੁਸਾਰ ਇਹ ਜੰਗ ਤੁਸੀਂ ਹੀ ਜਿੱਤਣੀ ਹੈ । ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਦੂਜੇ ਰਬ ਡਾਕਟਰ ਹੁੰਦੇ ਹਨ ਤੇ ਅਜ ਦੇ ਹਾਲਾਤਾਂ ਵਿੱਚ ਇਹ ਸਾਫ ਹੋ ਜਾਂਦਾ ਹੈ ।

Share This Article
Leave a Comment