ਰਾਜਾ ਵੜਿੰਗ ਨੇ ਅਕਾਲੀ ਦਲ ‘ਤੇ ਸਾਧਿਆ ਨਿਸ਼ਾਨਾ, ਹਰਸਿਮਰਤ ਬਾਦਲ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਆਏ ਦਿਨ ਆਹਮੋ ਸਾਹਮਣੇ ਰਹਿੰਦੀਆਂ ਹਨ। ਇਸ ਦੇ ਚਲਦਿਆਂ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਕਾਲੀ ਦਲ ਨੂੰ  ਘੇਰਿਆ ਗਿਆ ਹੈ ।  ਰਾਜਾ ਵੜਿੰਗ ਵੱਲੋਂ ਹਰਸਿਮਰਤ ਕੌਰ ਬਾਦਲ ਦੀ ਕੋਠੀ ਨੂੰ ਲੈ ਕੇ ਟਵਿੱਟਰ ਜ਼ਰੀਏ ਤੰਜ ਕੱਸਿਆ ਗਿਆ ਹੈ  । $ਰਾਜਾ ਵੜਿੰਗ ਨੇ ਟਵੀਟ ਕਰਦਿਆਂ ਹਰਸਿਮਰਤ ਕੌਰ ਬਾਦਲ ਨੂੰ ਕੋਠੀ ਖਾਲੀ ਕਰਨ ਦੀ ਅਪੀਲ ਕੀਤੀ ਹੈ। ਅਕਾਲੀ ਦਲ ਅਤੇ ਭਾਜਪਾ ‘ਤੇ  ਰਾਜਾ ਵੜਿੰਗ ਵਲੋਂ ਤੰਜ ਕਸਿਆ ਗਿਆ ਹੈ। ਇੱਥੇ ਹੀ ਬਸ ਨਹੀਂ ਰਾਜਾ ਵੜਿੰਗ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਗਈ ਹੈ।  ਉਨ੍ਹਾਂ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਤੋਂ ਕੋਠੀ ਖਾਲੀ ਕਰਵਾਈ ਜਾਵੇ ।

ਦਸ ਦੇਈਏ ਕਿ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਦੇ ਆਹੁਦੇ ਵਜੋਂ ਅਸਤੀਫਾ ਦੇ ਦਿੱਤਾ ਹੈ । ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਹ ਟਵੀਟ ਕੀਤਾ ਗਿਆ ਹੈ।

Share This Article
Leave a Comment