ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 83 ਤੋਂ ਇੱਕ ਹੋਰ ਖਿਡਾਰੀ ਦਾ ਚਿਹਰਾ ਸਾਹਮਣੇ ਆ ਚੁੱਕਿਆ ਹੈ ਇਹ ਕੋਈ ਹੋਰ ਨਹੀਂ ਸਗੋਂ ਸਾਬਕਾ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਹਨ।
ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਫ਼ਿਲਮ ਵਿੱਚ ਪੰਜਾਬੀ ਅਦਾਕਾਰ ਐਮੀ ਵਿਰਕ ਨਿਭਾ ਰਹੇ ਹਨ ਐਮੀ ਦੀ ਬਲਵਿੰਦਰ ਦੇ ਰੂਪ ਵਿੱਚ ਲੁੱਕ ਦੇਖਣ ਵਾਲੀ ਹੈ।
https://www.instagram.com/p/B7h6Dgbh_5C/
ਰਣਵੀਰ ਸਿੰਘ ਨੇ ਐਮੀ ਦੀ ਲੁੱਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਇਹ ਸਵਿੰਗ ਵਾਲੇ ਸਰਦਾਰ ਜੀ ਹਨ ਪੇਸ਼ ਹੈ ਬਲਵਿੰਦਰ ਸਿੰਘ ਸੰਧੂ ਦੇ ਰੂਪ ਵਿੱਚ ਐਮੀ ਵਿਰਕ!!!
ਧਿਆਨ ਦੇਵੋ ਇਹ ਮੇਰੇ ਲਈ ਬਹੁਤ ਸਪੈਸ਼ਲ ਹਨ ਕਿਉਂਕਿ ਸਾਡੇ ਦੇ ਦਿਲ ਦੇ ਰਾਜੇ ਅਮਰਿੰਦਰ ਸਾਡੇ ਪਿਆਰੇ ਕੋਚ ਸੰਧੂ ਸਰ ਦਾ ਕਿਰਦਾਰ ਨਿਭਾ ਰਿਹਾ ਹਨ ਜਿਨ੍ਹਾਂ ਦੀ ਵਜ੍ਹਾ ਕਾਰਨ ਅਸੀਂ ਸਾਰੇ ਚੰਗੇ ਕ੍ਰਿਕਟਰ ਬਣੇ।
ਵਰਲਡ ਕੱਪ ਦੇ ਜੇਤੂ ਤੋਂ ਇਸ ਫਿਲਮ ਲਈ ਟ੍ਰੇਨਿੰਗ ਲੈਣਾ ਸਹੀ ਵਿੱਚ ਕਿਸਮਤ ਦੀ ਗੱਲ ਹੈ। #LoveYouSandhuSir
ਐਮੀ ਵਿਰਕ ਨੇ ਵੀ ਆਪਣੇ ਇਸ ਲੁੱਕ ਨੂੰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ ਐਮੀ ਨੇ ਬਲਵਿੰਦਰ ਸਿੰਘ ਸੰਧੂ ਨੂੰ ਪਿਆਰ ਦਿੱਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਬਲਵਿੰਦਰ ਦੇ ਕਿਰਦਾਰ ਨੂੰ ਜਿੰਦਗੀ ਭਰ ਸੰਭਾਲ ਕੇ ਰੱਖਾਂਗੇ
https://www.instagram.com/p/B7h7wAmj6rB/
ਦੱਸ ਦਈਏ ਕਿ ਫਿਲਮ 83 ਵਿੱਚ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦਾ ਰੋਲ ਨਿਭਾ ਰਹੇ ਹਨ ਤੇ ਇਸ ਫ਼ਿਲਮ ਵਿਚ ਰਣਬੀਰ ਦੇ ਨਾਲ ਐਮੀ ਵਿਰਕ, ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਹਿਆ, ਪੰਕਜ ਤ੍ਰਿਪਾਠੀ, ਸਾਹਿਲ ਖੱਟਰ ਅਤੇ ਧੈਰਿਆ ਕਰਵਾ ਕੰਮ ਕਰਦੇ ਨਜ਼ਰ ਆਉਣਗੇ।
ਉੱਥੇ ਹੀ ਕਪਿਲ ਦੇਵ ਦੀ ਪਤਨੀ ਦੇ ਕਿਰਦਾਰ ਵਿੱਚ ਦੀਪਿਕਾ ਪਾਦੁਕੋਣ ਨਜ਼ਰ ਆ ਰਹੀ ਹਨ। ਦੀਪਿਕਾ ਰਣਵੀਰ ਦੇ ਵਿਆਹ ਤੋਂ ਬਾਅਦ ਇਹ ਇਕੱਠੇ ਪਹਿਲੀ ਫਿਲਮ ਹੈ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਕ੍ਰਿਕਟ ਵਰਲਡ ਕੱਪ 1983 ਵਿੱਚ ਭਾਰਤ ਦੀ ਜਿੱਤ ਤੇ ਆਧਾਰਿਤ ਹੈ। ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।