ਰਿਸ਼ੀ ਕਪੂਰ ਦੇ ਦੇਹਾਂਤ ‘ਤੇ ਸਦਮੇ ‘ਚ ਅਮਿਤਾਭ ਬੱਚਨ, ਲਿਖਿਆ ਭਾਵੁਕ ਬਲਾਗ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਨੂੰ ਆਖਰੀ ਸਾਹ ਲਏ। ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਅਮਿਤਾਭ ਬੱਚਨ ਸਦਮੇ ਵਿੱਚ ਹਨ। ਉਨ੍ਹਾ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਇੱਕ ਇਮੋਸ਼ਨਲ ਪੋਸਟ ਲਿਖਿਆ ਹੈ।

ਅਮਿਤਾਭ ਨੇ ਆਪਣੇ ਬਲਾਗ ਵਿੱਚ ਲਿਖਿਆ, ਇੱਕ ਵਾਰ ਰਾਜ ਕਪੂਰ ਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਉਦੋਂ ਉੱਥੇ ਮੈਂ ਪਹਿਲੀ ਵਾਰ ਇੱਕ ਜਵਾਨ, ਉਤਸ਼ਾਹ ਅਤੇ ਸ਼ੈਤਾਨੀ ਨਾਲ ਭਰੇ ਚਿੰਟੂ ਨੂੰ ਵੇਖਿਆ ਸੀ। ਮੈਂ ਜ਼ਿਆਦਾਤਰ ਉਨ੍ਹਾਂ ਨੂੰ ਆਰਕੇ ਸਟੂਡੀਓ ਵਿੱਚ ਵੇਖਿਆ ਸੀ, ਜਿੱਥੇ ਉਹ ਆਪਣੀ ਫਿਲਮ ਦੀ ਤਿਆਰੀ ਕਰ ਰਹੇ ਸਨ, ਉਹ ਇੱਕ ਅਜਿਹੇ ਜਵਾਨ ਕਲਾਕਾਰ ਸਨ ਜੋ ਸਭ ਕੁਝ ਜਾਨਣਾ ਚਾਹੁੰਦੇ ਸਨ, ਸਿੱਖਣਾ ਚਾਹੁੰਦੇ ਸਨ।

ਅਮਿਤਾਭ ਅੱਗੇ ਲਿਖਦੇ ਹਨ ਕਿ ਉਹ ਹਮੇਸ਼ਾ ‍ਆਤਮਵਿਸ਼ਵਾਸ ਦੇ ਨਾਲ ਚਲਦੇ ਸਨ। ਉਨ੍ਹਾਂ ਦੀ ਚਾਲ ਕਈ ਵਾਰ ਮੈਨੂੰ ਮਹਾਨ ਪ੍ਰਿਥਵੀਰਾਜ ਜੀ ਦੀ ਯਾਦ ਦਵਾਉਂਦੀ ਸੀ। ਉਨ੍ਹਾਂ ਦੀ ਸ਼ੁਰੂਆਤੀ ਫਿਲਮਾਂ ਵਿੱਚ ਮੈਂ ਉਨ੍ਹਾਂ ਦੀ ਚਾਲ ‘ਤੇ ਗੌਰ ਕੀਤਾ। ਚੱਲਣ ਦਾ ਅੰਦਾਜ਼ ਇਹ ਕੋਈ ਹੋਰ ਨਹੀਂ ਹੋ ਸਕਦਾ।

ਮੈਂ ਰਿਸ਼ੀ ਕਪੂਰ ਦੇ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਬਿਨਾਂ ਕਿਸੇ ਸ਼ੱਕ ਉਹ ਮਹਾਨ ਸਨ। ਬਾਲੀਵੁਡ ਵਿੱਚ ਉਨ੍ਹਾਂ ਤੋਂ ਚੰਗਾ ਗਾਣਿਆ ਦੀ ਲਿਪ ਸਿੰਕ ਕੋਈ ਨਹੀਂ ਕਰ ਸਕਦਾ ਸੀ।

ਅਮਿਤਾਭ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਸਿਰਫ ਸੈੱਟ ‘ਤੇ ਹੀ ਨਹੀਂ ਕੋਈ ਵੀ ਇਵੇਂਟ ਹੋਵੇ ਮੁਸ਼ਕਲ ਤੋਂ ਮੁਸ਼ਕਲ ਪ੍ਰਸਥਿਤੀ ਵਿੱਚ ਵੀ ਹੱਸਣ – ਹਸਾਉਣ ਦਾ ਮੌਕਾ ਕੱਢ ਲੈਂਦੇ ਸਨ। ਅਮਿਤਾਭ ਅੱਗੇ ਲਿਖਦੇ ਹਨ ਕਿ ਉਨ੍ਹਾਂ ਦੇ ਡਾਇਗਨੋਸਿਸ ਵੇਲੇ ਕਿੰਨੀ ਵੀ ਕਠਿਨਾਈ ਕਿਉਂ ਨਾ ਹੋਈ ਹੋਵੇ ਉਨ੍ਹਾਂ ਨੇ ਹਮੇਸ਼ਾ ਕਿਹਾ ਜਲਦੀ ਮੁਲਾਕਾਤ ਹੋਵੇਗੀ। ਹਸਪਤਾਲ ਵਿੱਚ ਬਸ ਇਹ ਰੂਟੀਨ ਚੇਕਅਪ ਹੈ। ਅਸੀ ਜਲਦੀ ਹੀ ਮਿਲਾਂਗੇ।

https://www.instagram.com/p/B_nQZpSBaJK/

 

Share This Article
Leave a Comment