1 ਨਵੰਬਰ ਨੂੰ ਅਮਿਤਾਭ ਬੱਚਨ ਦਾ NFT ਹੋਵੇਗਾ ਲਾਂਚ, ਲੋਕ ਖਰੀਦ ਸਕਣਗੇ ਉਨ੍ਹਾਂ ਨਾਲ ਜੁੜੀਆਂ ਚੀਜਾਂ

TeamGlobalPunjab
1 Min Read

ਨਵੀਂ ਦਿੱਲੀ – ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਅਮਿਤਾਭ ਬੱਚਨ 1 ਨਵੰਬਰ ਨੂੰ ਆਪਣਾ NFT ਲਾਂਚ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਡਿਜੀਟਲ ਐਸੇਟ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਣ ਵਾਲੇ ਅਦਾਕਾਰ ਬਣ ਜਾਣਗੇ।

ਅਮਿਤਾਭ ਬੱਚਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ NFT ਦੀ ਨੀਲਾਮੀ ਸੋਮਵਾਰ ਨੂੰ BeyondLife ਦੇ ਪਲੇਟਫਾਰਮ ‘ਤੇ ਲਾਈਵ ਹੋਵੇਗੀ।

ਅਮਿਤਾਭ ਬੱਚਨ ਦੀ NFT ‘ਚ ਉਨ੍ਹਾਂ ਨਾਲ ਜੁੜੀਆਂ ਲਿਮਟਿਡ ਆਰਟਵਰਕ ਦਾ ਯੂਨੀਕ ਕੁਲੈਕਸ਼ਨ ਹੋਵੇਗਾ। ਇਨ੍ਹਾਂ ਵਿਚ ਉਨ੍ਹਾਂ ਦੇ ਦਸਤਖ਼ਤ ਵਾਲੇ ਸ਼ੋਲੇ ਫ਼ਿਲਮ ਦੇ ਪੋਸਟਰ ਹੋਣਗੇ। ਉਨ੍ਹਾਂ ਨੇ ਆਪਣੇ ਪਿਤਾ ਦੀਆਂ ਕਵਿਤਾਵਾਂ ਮਧੂਸ਼ਾਲਾ ਦਾ ਪਾਠ ਕੀਤਾ ਹੈ ਇਹ ਵੀ ਤੁਹਾਨੂੰ ਸੁਣਨ ਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਬਿੱਗ ਬੀ ਨਾਲ ਜੁੜੀਆਂ ਅਜਿਹੀਆਂ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਕਿਸੇ ਹੋਰ ਪਲੇਟਫਾਰਮ ‘ਤੇ ਉਪਲੱਬਧ ਨਹੀਂ ਹੋਣਗੀਆਂ।

amitabh.beyondlife.club ‘ਤੇ ਅਪਡੇਟ ਮੁਤਾਬਕ ਬਿੱਗ ਬੀ ਦੀ ਮਸ਼ਹੂਰ ਫ਼ਿਲਮ ਸ਼ੋਲੇ ਦੇ NFT ਦਾ ਬੇਸ ਪ੍ਰਾਈਸ 9,500 ਡਾਲਰ ਹੈ।

Share This Article
Leave a Comment