ਅਮਿਤ ਸ਼ਾਹ ਨਾਲ ਵੀ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਪੜ੍ਹੋ ਬੈਠਕ ‘ਚ ਕੀ ਹੋਈ ਵਿਚਾਰ ਚਰਚਾ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨਾਂ ਵੱਲੋਂ ਸੱਦੇ ਗਏ ਭਾਰਤ ਬੰਦ ਸਫਲ ਰਹਿਣ ਦੇ ਨਾਲ ਕੇਂਦਰ ਸਰਕਾਰ ਤੇ ਦਬਾਅ ਹੋਰ ਵਧ ਗਿਆ ਹੈ। ਜਿਸ ਨੂੰ ਦੇਖਦੇ ਹੋਏ ਅਮਿਤ ਸ਼ਾਹ ਨੇ 13 ਕਿਸਾਨ ਲੀਡਰਾਂ ਦੇ ਨਾਲ ਬੀਤੀ ਰਾਤ ਹਾਈ ਵੋਲਟੇਜ ਮੀਟਿੰਗ ਕੀਤੀ। ਰਾਤ 8:30 ਵਜੇ ਦੇ ਕਰੀਬ ਇਹ ਬੈਠਕ ਸ਼ੁਰੂ ਹੋਈ, ਜੋ ਢਾਈ ਘੰਟੇ ਤੱਕ ਚੱਲੀ। ਪਰ ਬਾਕੀ ਬੈਠਕਾਂ ਵਾਂਗ ਇਸ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਵੀ ਕਿਸਾਨ ਜਥੇਬੰਦੀਆਂ ਨੇ ਇਕ ਹੀ ਮੰਗ ਰੱਖੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਜਾਂ ਨਹੀਂ।

ਇਸ ਉੱਪਰ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਸ਼ਿਕਵੇ ਦੂਰ ਕਰਨ ਲਈ ਤਿਆਰ ਹੈ ਖੇਤੀ ਕਾਨੂੰਨ ਵਿਚ ਜਿਹੜੇ ਨੁਕਤੇ ਕਿਸਾਨਾਂ ਨੇ ਦੱਸੇ ਹਨ ਸਰਕਾਰ ਉਸ ‘ਤੇ ਵਿਚਾਰ ਕਰਕੇ ਸੋਧ ਕਰਨ ਲਈ ਤਿਆਰ ਹੈ ਪਰ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਰਹੇ।

ਇਸ ਗੱਲਬਾਤ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਬੁੱਧਵਾਰ ਨੂੰ ਸਰਕਾਰ ਕਿਸਾਨਾਂ ਨੂੰ ਇਕ ਪ੍ਰਪੋਜ਼ਲ ਭੇਜੇਗੀ। ਜਿਸ ਵਿੱਚ ਖੇਤੀ ਕਾਨੂੰਨ ਬਾਰੇ ਕੀਤੀਆਂ ਜਾਣ ਵਾਲੇ ਸੋਧਾਂ ਦਾ ਜ਼ਿਕਰ ਕੀਤਾ ਜਾਵੇਗਾ। ਇਸ ‘ਤੇ ਕਿਸਾਨਾਂ ਨੇ ਕਿਹਾ ਕਿ ਉਹ ਪ੍ਰਪੋਜ਼ਲ ਨੂੰ ਪੜ੍ਹ ਕੇ ਹੀ ਅਗਲੀ ਗੱਲਬਾਤ ਲਈ ਕੇਂਦਰ ਸਰਕਾਰ ਨੂੰ ਮਿਲਣਗੇ। ਯਾਨੀ ਕਿ ਕੇਂਦਰੀ ਮੰਤਰੀਆਂ ਨਾਲ ਜਿਹੜੀ 9 ਦਸੰਬਰ ਨੂੰ ਮੀਟਿੰਗ ਸੱਦੀ ਗਈ ਸੀ ਉਹ ਹਾਲ ਦੀ ਘੜੀ ਮੁਲਤਵੀ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਅੱਜ ਪ੍ਰਪੋਜ਼ਲ ‘ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਨਵੀਂ ਰਣਨੀਤੀ ਉਲੀਕੀ ਜਾਵੇਗੀ।

Share This Article
Leave a Comment