ਅੱਜ ਮੋਗਾ ਦੇ ਕਿੱਲੀ ਚਾਹਲ ‘ਚ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ; ਪੁਲਿਸ ਨੇ ਆਵਜਾਈ ਲਈ ਕੀਤੇ ਖ਼ਾਸ ਪ੍ਰਬੰਧ, ਦੇਖੋ ਰੂਟ ਪਲਾਨ

Global Team
2 Min Read

ਮੋਗਾ : ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿੱਚ “ਬਦਲਾਅ ਰੈਲੀ” ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਰੈਲੀ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਦਾ ਬਿਗਲ ਵਜਾਉਣਗੇ। ਪ੍ਰਸ਼ਾਸਨ ਅਤੇ ਪੁਲਿਸ ਨੇ ਵੱਡੇ ਇਕੱਠ ਦੇ ਮੱਦੇਨਜ਼ਰ ਆਵਜਾਈ ਅਤੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਹਨ।

ਦੱਸ ਦਈਏ ਕਿ ਇਸ ਰੈਲੀ ਲਈ 115 ਏਕੜ ਦਾ ਖੇਤਰ ਚ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚੋਂ 85 ਏਕੜ ਖੇਤਰ ਤੰਬੂਆਂ ਲਈ ਰੱਖਿਆ ਗਿਆ ਹੈ ਜਿੱਥੇ ਲੋਕ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਸੁਣਨ ਲਈ ਬੈਠਣਗੇ।ਭਾਜਪਾ ਆਗੂਆਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨ ਲਈ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਮੋਗਾ ਪਹੁੰਚਣਗੇ ਅਤੇ ਲਗਭਗ ਇੱਕ ਘੰਟੇ ਤੱਕ ਭਾਸ਼ਣ ਦੇਣਗੇ।

ਇਸ ਰੈਲੀ ਨਾਲ ਲੁਧਿਆਣਾ-ਫਿਰੋਜ਼ਪੁਰ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਲੁਧਿਆਣਾ ਦਿਹਾਤੀ ਪੁਲਿਸ ਪ੍ਰਸ਼ਾਸਨ ਨੇ ਸੁਚਾਰੂ ਆਵਾਜਾਈ ਪ੍ਰਵਾਹ ਬਣਾਈ ਰੱਖਣ ਲਈ ਇੱਕ ਵਿਸ਼ੇਸ਼ ਰੂਟ ਪਲਾਨ ਜਾਰੀ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਵਿਕਲਪਕ ਰਸਤੇ ਨਿਰਧਾਰਤ ਕੀਤੇ ਹਨ।

ਪੁਲਿਸ ਨੇ ਆਮ ਲੋਕਾਂ ਨੂੰ ਕਿਸੇ ਵੀ ਟ੍ਰੈਫਿਕ ਸਮੱਸਿਆ ਜਾਂ ਜਾਮ ਤੋਂ ਬਚਣ ਲਈ ਰੂਟ ਪਲਾਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਰਸਤੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਣੇ ਘਰਾਂ ਤੋਂ ਨਿਕਲਣ ਤਾਂ ਜੋ ਬੇਲੋੜੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

ਰਾਏਕੋਟ ਤੋਂ ਮੋਗਾ ਜਾਣ ਲਈ ਰਸਤਾ:
ਰਾਏਕੋਟ-ਬੱਸੀਆਂ-ਝੋਰਦਾ-ਚੱਕਰ-ਰਾਮਾਂ-ਬਿਲਾਸਪੁਰ-ਮੋਗਾ
ਲੁਧਿਆਣਾ ਤੋਂ ਮੋਗਾ ਜਾਣ ਲਈ ਰਸਤਾ:
ਲੁਧਿਆਣਾ-ਮੁੱਲਾਪੁਰ-ਜਗਰਾਉਂ-ਸਿੱਧਵਾ ਬੇਟ-ਗਿੱਦੜਵਿੰਡੀ-ਕਿਸ਼ਨਪੁਰਾ-ਧਰਮਕੋਟ-ਮੋਗਾ

ਮਹਿਤਪੁਰ ਤੋਂ ਮੋਗਾ ਜਾਣ ਲਈ ਰਸਤਾ:
ਮਹਿਤਪੁਰ-ਸਿਧਵਾ ਬੇਟ-ਕਿਸ਼ਨਪੁਰਾ-ਧਰਮਕੋਟ-ਮੋਗਾ।

ਰੈਲੀ ਵਿੱਚ ਜਾਣ ਲਈ ਰੂਟ ਪ੍ਰਬੰਧ
ਰਾਏਕੋਟ ਵਾਲੇ ਪਾਸੇ ਤੋਂ ਰੈਲੀ ਵਿੱਚ ਆਉਣ ਲਈ ਰਾਏਕੋਟ – ਬੱਸੀਆਂ – ਕਮਾਲਪੁਰਾ – ਜਗਰਾਉਂ ਤਹਿਸੀਲ ਚੌਕ – ਨਾਨਕਸਰ – ਕਿੱਲੀ ਚਾਹਲ।

ਲੁਧਿਆਣਾ ਵਾਲੇ ਪਾਸੇ ਤੋਂ ਰੈਲੀ ਲਈ:
ਲੁਧਿਆਣਾ – ਮੁੱਲਾਪੁਰ – ਜਗਰਾਉਂ – ਨਾਨਕਸਰ – ਕਿੱਲੀ ਚਾਹਲ ।

ਜਲੰਧਰ ਅਤੇ ਨਕੋਦਰ ਵਾਲੇ ਪਾਸੇ ਤੋਂ ਰੈਲੀ ਲਈ:
ਜਲੰਧਰ – ਨਕੋਦਰ – ਮਹਿਤਪੁਰ – ਸਿੱਧਵਾ ਬੇਟ – ਜਗਰਾਉਂ – ਨਾਨਕਸਰ – ਕਿੱਲੀ ਚਾਹਲ

 

Share This Article
Leave a Comment