ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿਸ ਤੋਂ ਬਾਅਦ ਦਿੱਲੀ ਸਰਕਾਰ ਵੀ ਸਤਰਕ ਹੋ ਗਈ ਹੈ । ਜੀ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਤਕਾਲੀ ਮੀਟਿੰਗ ਬੁਲਾਈ ਹੈ। ਇਸ ਬੈਠਕ ‘ਚ ਕੇਜਰੀਵਾਲ ਕੋਰੋਨਾ ਤੋਂ ਬੱਚਨ ਲਈ ਦੀ ਸਮੀਖਿਆ ਹੋਵੇਗੀ। ਚਾਈਨਾ ਵਿੱਚ ਕੋਰੋਨਾ ਦੇ ਓਮਿਕ੍ਰਾਨ ਵੇਰੈਂਟ ਨੇ ਇਸ ਸਮੇਂ ਕਹਰ ਵਰ੍ਹਾ ਦਿੱਤਾ ਹੈ । ਉਸਦੇ ਚਾਰ ਕੇਸ ਭਾਰਤ ਵਿੱਚ ਵੀ ਮਿਲੇ ਹਨ। ਇਸਦੇ ਬਾਅਦ ਦਿੱਲੀ ਸਰਕਾਰ ਨੇ ਇਹ ਮੀਟਿੰਗ ਸੱਦੀ ਹੈ।
ਚੀਨ ਵਿੱਚ ਕਰੋਨਾ ਵਧਣ ਦੇ ਮਾਮਲੇ ਨੇ ਭਾਰਤ ਸਮੇਤ ਦੁਨੀਆ ਭਰ ਵਿੱਚ ਚਿੰਤਾ ਵਧਾ ਦਿੱਤੀ ਹੈ। ਅਧਿਕਾਰੀ ਸੂਤਰਾਂ ਨੇ ਬੁਧਵਾਰ ਨੂੰ ਜਾਣਕਾਰੀ ਦਿੱਤੀ ਕਿ Insacog ਡੇਟਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਾਰ BF.7 ਵੇਰੀਐਂਟ ਗੁਜਰਾਤ ਅਤੇ ਓਡਿਸ਼ਾ ਵਿੱਚ ਮਿਲੇ ਹਨ । ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਸੁਭਾਨਪੁਰ ਖੇਤਰ ਵਿੱਚ ਰਹਿਣ ਵਾਲੀ 61 ਸਾਲ ਬੀਬੀ 11 ਸਤੰਬਰ 2022 ਨੂੰ ਅਮਰੀਕਾ ਤੋਂ ਆਈ ਸੀ ਅਤੇ ਉਹ 18 ਸਤੰਬਰ ਕੋਵਿਡ -19 ਪੌਜਿਤਿਵ ਪਾਈ ਗਈ ਸੀ ।ਗੌਰਤਲਬ ਹੈ ਕਿ ਚੀਨ ‘ਚ ਕੋਰੋਨਾ (ਕੋਵਿਡ) ਦੇ ਵਧਦੇ ਮਾਮਲੇ ਦੇ ਮੱਦੇਨਜ਼ਰ ਭਾਰਤ ਸਤਰਕ ਹੈ । ਕੇਂਦਰ ਸਰਕਾਰ ਕੋਰੋਨਾ ਦੇ ਮਾਮਲਿਆਂ ‘ਤੇ ਨਜ਼ਰ ਰੱਖ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਇਸ ਸਿਲਸਿਲੇ ਵਿੱਚ ਅੱਜ ਚੋਟੀ ਦੇ ਅਧਿਕਾਰੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਰੋਗ ਦੀ ਸਥਿਤੀ ‘ਤੇ ਸਮੀਖਿਆ ਬੈਠਕ ਕੀਤੀ।
ਕੋਰੋਨਾ ਦਾ ਕਹਿਰ ! ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ

Leave a Comment
Leave a Comment