ਨਿਊਜ਼ ਡੈਸਕ: ਭਾਰਤ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਵੱਲ ਕਦਮ ਵਧਾਉਂਦਾ ਨਜ਼ਰ ਆ ਰਿਹਾ ਹੈ । ਰੂਸ ਦੀ ਵੈਕਸੀਨ Sputnik V ਦੀ 1.5 ਲੱਖ ਟੀਕਿਆਂ ਦੀ ਦਵਾਈ ਦੀ ਪਹਿਲੀ ਖੇਪ ਭਾਰਤ ਚ ਬੀਤੇ ਸ਼ਨੀਵਾਰ ਹੈਦਰਾਬਾਦ ਪਹੁੰਚ ਗਈ ਹੈ।
ਡਾਕਟਰ ਰੈਡੀ ਲੈਬਾਰਟਰੀਆਂ ਦੇ CEO ਦੀਪਕ ਸਪਰਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਰੂਸ ਤੋਂ Sputnik V ਦੀ ਪਹਿਲੀ ਅਦਾਇਗੀ ਭਾਰਤ ਪਹੁੰਚ ਗਈ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਇਹ ਖੇਪ ਬਿਲਕੁਲ ਸਮੇਂ ਦੀ ਲੋੜ ਮੁਤਾਬਕ ਪਹੁੰਚੀ ਹੈ ਜਿਵੇਂ ਕਿ ਦੇਸ਼ ਵਿੱਚ 18 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਅੱਜੇ ਤੱਕ 45 ਸਾਲਾਂ ਤੋਂ ਉਪਰ ਵਾਲਿਆਂ ਨੂੰ ਹੀ ਟੀਕੇ ਲਾਏ ਗਏ ਹਨ। ਪਰ ਅੱਜੇ ਵੀ ਕਈ ਸੂਬਿਆਂ ਤੋਂ ਵੈਕਸੀਨ ਦੀ ਘਾਟ ਹੋਣ ਦੀ ਜਾਣਕਾਰੀ ਮਿਲ ਰਹੀ ਹੈ।
ਹੁਣ ਭਾਰਤ ਵਿੱਚ Covaxin Covashield ਤੋਂ ਇਲਾਵਾ Russian Vaccine Sputnik V ਵੀ ਉਪਲਬਧ ਹੋਵੇਗੀ। ਦੇਸ਼ ਚ ਬਣੇ ਗੰਭੀਰ ਹਾਲਾਤਾਂ ਨੂੰ ਵੇਖਦੇ ਹੋਇਆ ਰੂਸ ਤੋਂ ਟੀਕਿਆਂ ਦੀ ਇਹ ਖੇਪ ਐਰਮਜੈਨਸੀ ਦੇ ਹਾਲਾਤਾਂ ਚ ਮੰਗਵਾਈ ਗਈ ਹੈ ਅਤੇ ਇਸ ਦਵਾਈ ਦੀ ਸਫਲਤਾ ਪੱਧਰ 91.6 ਫੀਸਦੀ ਤੱਕ ਕਿਹਾ ਜਾ ਰਿਹਾ ਹੈ ਜੋ ਕਿ ਇਕ ਰਾਹਤ ਵਾਲੀ ਗੱਲ ਮੰਨੀ ਜਾ ਰਹੀ ਹੈ ।