ਵਾਸ਼ਿੰਗਟਨ : ਵਿਸਕਾਨਸਿਨ ਸਥਿਤ ਗੁਰਦੁਆਰੇ ‘ਤੇ ਨੌਂ ਸਾਲ ਪਹਿਲਾਂ ਇਕ ਗੋਰੇ ਨੇ ਜ਼ਬਰਦਸਤ ਗੋਲ਼ੀਬਾਰੀ ਕਰ ਕੇ 7 ਸਿੱਖਾਂ ਦੀ ਹੱਤਿਆ ਕੀਤੀ ਸੀ। ਅਮਰੀਕੀ ਰਾਸ਼ਟਰਪਤੀ Joe Biden ਨੇ ਮੰਨਿਆ ਕਿ ਵਿਸ਼ਵ ਮਹਾਮਾਰੀ ਦੇ ਦੌਰ ‘ਚ ਏਸ਼ੀਆਈ-ਅਮਰੀਕੀਆਂ ਖ਼ਿਲਾਫ਼ ਨਫ਼ਰਤ ਨਾਲ ਭਰੇ ਅਪਰਾਧਾਂ ‘ਚ ਵਾਧਾ ਹੋਇਆ ਹੈ। ਪੰਜ ਅਗਸਤ, 2012 ਨੂੰ ਇਕ ਬੰਦੂਕਧਾਰੀ ਗੋਰੇ ਨੇ ਨਸਲੀ ਹਿੰਸਾ ਨੂੰ ਅੰਜਾਮ ਦਿੰਦੇ ਹੋਏ ਸੱਤ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।
Biden ਨੇ ਵ੍ਹਾਈਟ ਹਾਊਸ ‘ਚ ਕਿਹਾ ਕਿ ਅੱਜ ਦੇ ਦਿਨ ਉਹ ਇਸ ਤ੍ਰਾਸਦੀ ਤੋਂ ਪ੍ਰਭਾਵਿਤ ਸਾਰੇ ਲੋਕਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਏਸ਼ੀਆਈ-ਅਮਰੀਕੀ ਲੋਕਾਂ ਨਾਲ ਮੁਲਾਕਾਤ ਕਰਨ ਦੇ ਬਾਅਦ ਸਿਵਲ ਅਧਿਕਾਰਾਂ ਦੇ ਵਰਕਰਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਕੋਵਿਡ-19 ਦੌਰਾਨ ਨਫ਼ਰਤ ਕਾਰਨ ਕੀਤੇ ਜਾਣ ਵਾਲੇ ਅਪਰਾਧਾਂ ‘ਚ ਵਾਧਾ ਹੋਇਆ ਹੈ।
Nine years ago today, we witnessed an act of unspeakable hate as a white supremacist shot ten people at a Sikh Temple. As we remember those we lost in Oak Creek, we must continue to stand up to hate and bigotry and ensure that all are able to practice their faith without fear.
— President Biden (@POTUS) August 5, 2021
Biden ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਨਾਲ ਵਿਸ਼ਵ ਮਹਾਮਾਰੀ ਕਾਰਨ ਜਿਹੜੀਆਂ ਤਕਲੀਫ਼ਾਂ ਵਧੀਆਂ ਹਨ, ਉਨ੍ਹਾਂ ਕਾਰਨ ਵੀ ਏਸ਼ੀਆਈ ਅਮਰੀਕੀਆਂ ਦੇ ਖਿਲਾਫ਼ ਨਫ਼ਰਤ ਵਾਲੇ ਅਪਰਾਧਾਂ, ਸ਼ੋਸ਼ਣ ਆਦਿ ਦੇ ਮਾਮਲਿਆਂ ‘ਚ ਇਜ਼ਾਫਾ ਹੋਇਆ ਹੈ। ਵ੍ਹਾਈਟ ਹਾਊਸ ‘ਚ ਹੋਈ Biden ਦੀ ਇਸ ਬੈਠਕ ‘ਚ ਕਈ ਭਾਰਤੀ ਅਮਰੀਕੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ।
ਸ਼ਰਧਾਂਜਲੀ ਸਭਾ ‘ਚ ਸ਼ਾਮਲ ਇਕ ਪੀੜਤ ਨੇ ਕਿਹਾ ਕਿ ਇਸੇ ਦਿਨ 2012 ਨੂੰ ਉਹ ਆਪਣੇੇ ਇਕ ਦੋਸਤ ਨਾਲ ਗੁਰਦੁਆਰੇ ‘ਚ ਮੌਜੂਦ ਸੀ। ਓਕ ਕ੍ਰੀਕ ਸਥਿਤ ਗੁਰਦੁਆਰੇ ‘ਚ ਇਕ ਨਫ਼ਰਤ ਭਰੇ ਘਟਨਾਕ੍ਰਮ ‘ਚ ਇਕ ਗੋਰੇ ਨੇ ਦਸ ਲੋਕਾਂ ਨੂੰ ਗੋਲ਼ੀ ਮਾਰੀ ਸੀ। ਵਿਸਕਾਨਸਿਨ ‘ਚ ਉਸ ਦਿਨ ਸੱਤ ਲੋਕਾਂ ਦੀ ਜਾਨ ਚਲੀ ਗਈ ਸੀ।