ED ਦੀ ਵੱਡੀ ਕਾਰਵਾਈ: ਅੰਬਾਨੀ ਦੀਆਂ ਕੰਪਨੀਆਂ ‘ਤੇ ਮਨੀ ਲਾਂਡਰਿੰਗ ਦਾ ਸ਼ਿਕੰਜਾ!

Global Team
3 Min Read

ਨਵੀਂ ਦਿੱਲੀ: ED ਨੇ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ (RAAGA Companies) ਖਿਲਾਫ ਮਨੀ ਲਾਂਡਰਿੰਗ ਦੀ ਵੱਡੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਿਲ ਅੰਬਾਨੀ ਨਾਲ ਜੁੜੀਆਂ 48-50 ਥਾਵਾਂ ‘ਤੇ ED ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਸੀਬੀਆਈ ਵੱਲੋਂ 2 FIRs ਦਰਜ ਕਰਨ ਤੋਂ ਬਾਅਦ ਸ਼ੁਰੂ ਹੋਈ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ਾ ਲੈ ਕੇ ਪੈਸੇ ਦਾ ਗਲਤ ਇਸਤੇਮਾਲ ਕੀਤਾ। ਇਹ ਪੈਸਾ ਹੋਰ ਕੰਪਨੀਆਂ ਵਿੱਚ ਘੁਮਾਇਆ ਗਿਆ ਅਤੇ ਆਮ ਲੋਕਾਂ, ਨਿਵੇਸ਼ਕਾਂ ਤੇ ਸਰਕਾਰੀ ਅਦਾਰਿਆਂ ਨਾਲ ਧੋਖਾ ਕੀਤਾ ਗਿਆ। ਕਈ ਵੱਡੀਆਂ ਸੰਸਥਾਵਾਂ ਜਿਵੇਂ ਨੈਸ਼ਨਲ ਹਾਊਸਿੰਗ ਬੈਂਕ (NHB), SEBI, ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ (NFRA) ਅਤੇ ਬੈਂਕ ਆਫ ਬੜੌਦਾ ਨੇ ED ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ED ਦੇ ਹੈਰਾਨ ਕਰਨ ਵਾਲੇ ਖੁਲਾਸੇ!

ED ਦੀ ਸ਼ੁਰੂਆਤੀ ਜਾਂਚ ਵਿੱਚ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। 2017 ਤੋਂ 2019 ਦਰਮਿਆਨ Yes Bank ਤੋਂ 3000 ਕਰੋੜ ਦਾ ਕਰਜ਼ਾ ਲਿਆ ਗਿਆ, ਜਿਸ ਨੂੰ ਬਾਅਦ ਵਿੱਚ ਹੋਰ ਕੰਪਨੀਆਂ ਵਿੱਚ ਘੁਮਾਇਆ ਗਿਆ। ਇਸ ਤੋਂ ਇਲਾਵਾ, ਕਰਜ਼ਾ ਪਾਸ ਕਰਵਾਉਣ ਲਈ Yes Bank ਦੇ ਅਧਿਕਾਰੀਆਂ ਅਤੇ ਪ੍ਰਮੋਟਰਾਂ ਨੂੰ ਰਿਸ਼ਵਤ ਦੇਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

ਦੇਸ਼ ਭਰ ਵਿੱਚ 50 ਥਾਵਾਂ ‘ਤੇ ਛਾਪੇਮਾਰੀ!

ਕੇਂਦਰੀ ਜਾਂਚ ਏਜੰਸੀ ਨੇ ਅੱਜ ਦੇਸ਼ ਭਰ ਵਿੱਚ 48-50 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ Yes Bank ਨੇ RAAGA ਕੰਪਨੀਆਂ ਨੂੰ ਕਰਜ਼ਾ ਦਿੰਦੇ ਸਮੇਂ ਆਪਣੇ ਨਿਯਮਾਂ ਦੀ ਧੱਜੀਆਂ ਉਡਾਈਆਂ। ਕਰਜ਼ੇ ਨਾਲ ਜੁੜੇ ਸਾਰੇ ਜ਼ਰੂਰੀ ਕਾਗਜ਼ਾਤ ਬੈਕਡੇਟ ਵਿੱਚ ਤਿਆਰ ਕੀਤੇ ਗਏ।

ਬਿਨਾਂ ਕ੍ਰੈਡਿਟ ਵਿਸ਼ਲੇਸ਼ਣ ਦੇ ਵੱਡੇ ਨਿਵੇਸ਼ ਕੀਤੇ ਗਏ, ਬਿਨਾਂ ਦਸਤਾਵੇਜ਼ਾਂ ਅਤੇ ਸਹੀ ਜਾਂਚ ਦੇ ਕਰਜ਼ੇ ਪਾਸ ਕੀਤੇ ਗਏ। ਕਈ ਕੰਪਨੀਆਂ ਦੇ ਡਾਇਰੈਕਟਰ ਅਤੇ ਪਤੇ ਇੱਕੋ ਜਿਹੇ ਹਨ। ਇੱਕੋ ਦਿਨ ਵਿੱਚ ਕਰਜ਼ੇ ਦੀ ਅਰਜ਼ੀ ਦੇ ਕੇ ਪੈਸੇ ਜਾਰੀ ਕਰ ਦਿੱਤੇ ਗਏ। ਕਈ ਵਾਰ ਕਰਜ਼ਾ ਪਾਸ ਹੋਣ ਤੋਂ ਪਹਿਲਾਂ ਹੀ ਪੈਸੇ ਟਰਾਂਸਫਰ ਕਰ ਦਿੱਤੇ ਗਏ।

ਵੱਡੀਆਂ ਸੰਸਥਾਵਾਂ ਨੇ ED ਨੂੰ ਦਿੱਤੀ ਅਹਿਮ ਜਾਣਕਾਰੀ

ਇਸ ਮਾਮਲੇ ਵਿੱਚ SEBI, ਨੈਸ਼ਨਲ ਹਾਊਸਿੰਗ ਬੈਂਕ, NFRA ਅਤੇ ਬੈਂਕ ਆਫ ਬੜੌਦਾ ਵਰਗੀਆਂ ਵੱਡੀਆਂ ਸੰਸਥਾਵਾਂ ਨੇ ED ਨੂੰ ਅਹਿਮ ਜਾਣਕਾਰੀ ਦਿੱਤੀ ਹੈ। SEBI ਨੇ Reliance Home Finance Ltd (RHFL) ਨਾਲ ਜੁੜੇ ਇੱਕ ਵੱਡੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਕੰਪਨੀ ਨੇ ਇੱਕ ਸਾਲ ਵਿੱਚ ਕਾਰਪੋਰੇਟ ਕਰਜ਼ੇ ਨੂੰ 3742 ਕਰੋੜ ਤੋਂ ਵਧਾ ਕੇ 8670 ਕਰੋੜ ਕਰ ਦਿੱਤਾ। ਇਸ ਅਚਾਨਕ ਵਾਧੇ ਨੂੰ ED ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ।

Share This Article
Leave a Comment