ਗਰਭ ਅਵਸਥਾ ਦੌਰਾਨ ਚੁਕੰਦਰ ਖਾਣ ਦੇ ਹੈਰਾਨੀਜਨਕ ਫਾਇਦੇ

TeamGlobalPunjab
4 Min Read

ਨਿਊਜ਼ ਡੈਸਕ : ਗਰਭ ਅਵਸਥਾ ਦੌਰਾਨ ਇੱਕ ਮਾਂ ਲਈ ਸਹੀ ਤੇ ਸਿਹਤਮੰਦ ਭੋਜਨ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਸਿਹਤਮੰਦ ਭੋਜਨ ਲੈਣਾ ਨਾ ਸਿਰਫ ਮਾਂ ਲਈ ਬਲਕਿ ਹੋਣ ਵਾਲੇ ਬੱਚੇ ਦੀ ਸਿਹਤ ਤੇ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੀ ਸਥਿਤੀ ‘ਚ ਗਰਭਵਤੀ ਔਰਤਾਂ ਨੂੰ ਭਰਪੂਰ ਮਾਤਰਾ ‘ਚ ਹਰੀ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਇਨ੍ਹਾਂ ‘ਚੋਂ ਹੀ ਚੁਕੰਦਰ ਇੱਕ ਹੈ। ਚੁਕੰਦਰ ‘ਚ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਅਜਿਹੇ ‘ਚ ਗਰਭਵਤੀ ਔਰਤਾਂ ਲਈ ਚੁਕੰਦਰ ਖਾਣਾ ਇੱਕ ਵਰਦਾਨ ਦੀ ਤਰ੍ਹਾਂ ਸਾਬਿਤ ਹੋ ਸਕਦਾ ਹੈ। ਚੁਕੰਦਰ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਸਲਾਦ ਦੇ ਤੌਰ ‘ਤੇ ਵੀ ਖਾਧਾ ਜਾ ਸਕਦਾ ਹੈ। ਗਰਭ ਅਵਸਥਾ ਦੌਰਾਨ ਚੁਕੰਦਰ ਖਾਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਭ ਅਵਸਥਾ ਵਿੱਚ ਚੁਕੰਦਰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਆਓ ਜਾਣਦੇ ਹਾਂ ਗਰਭ ਅਵਸਥਾ ‘ਚ ਚੁਕੰਦਰ ਖਾਣ ਦੇ ਬਹੁਤ ਸਾਰੇ ਫਾਇਦਿਆਂ ਬਾਰੇ :

ਪੌਸ਼ਟਿਕ ਤੱਤਾਂ ਦਾ ਖਜ਼ਾਨਾਂ

ਚੁਕੰਦਰ ‘ਚ ਫਾਈਬਰ, ਫੋਲੇਟ, ਪੋਟਾਸ਼ੀਅਮ, ਮੈਂਗਨੀਜ਼, ਆਇਰਨ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸਰੀਰ ‘ਚ ਖੂਨ ਦਾ ਸਚਾਰ ਸੁਚਾਰੂ ਰੂਪ ‘ਚ ਚੱਲਦਾ ਰਹਿੰਦਾ ਹੈ।

- Advertisement -

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ

ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ ‘ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ ‘ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੇ ਹਨ। ਇਸ ਲਈ ਗਰਭ ਅਵਸਥਾ ਦੌਰਾਨ ਚੁਕੰਦਰ ਖਾਣਾ ਚਾਹੀਦਾ ਹੈ।

ਬੱਚੇ ਵਿਚ ਜਮਾਂਦਰੂ ਨੁਕਸਾਂ ਨੂੰ ਘੱਟ ਕਰਦਾ ਹੈ

- Advertisement -

ਚੁਕੰਦਰ ‘ਚ ਭਰਪੂਰ ਮਾਤਰਾ ‘ਚ ਫੋਲਿਕ ਐਸਿਡ ਪਾਇਆ ਜਾਂਦਾ ਹੈ, ਜੋ ਇਕ ਅਣਜੰਮੇ ਬੱਚੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਫੋਲਿਕ ਐਸਿਡ ਭਰੂਣ ਦੇ ਵਿਕਾਸ ਦੇ ਨਾਲ ਸਿਹਤਮੰਦ ਟਿਸ਼ੂਆਂ ਦੇ ਵਿਕਾਸ ਤੇ ਦਿਮਾਗੀ ਵਿਕਾਸ ਵਿਚ ਸਹਾਇਤਾ ਕਰਦਾ ਹੈ। ਫੋਲਿਕ ਐਸਿਡ ਦੇ ਨਿਯਮਤ ਸੇਵਨ ਨਾਲ ਬੱਚੇ ‘ਚ ਸਪਾਈਨਾ ਬਿਫਿਡਾ ਵਰਗੇ ਦੋਸ਼ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਚੁਕੰਦਰ ਖਾਣਾ ਚਾਹੀਦਾ ਹੈ।

ਚੁਕੰਦਰ ਰੋਗ ਪ੍ਰਤੀਰੋਧ ਨੂੰ ਵਧਾਉਂਦਾ ਹੈ

ਗਰਭਵਤੀ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਇੰਨਫੈਕਸ਼ਨ (ਲਾਗ) ਨਾਲ ਲੜਨ ਲਈ ਵਧੇਰੇ ਰੋਗ ਪ੍ਰਤੀਰੋਧਕ ਯਾਨੀ ਇਮਿਊਨਿਟੀ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਚੁਕੰਦਰ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਗਰਭਵਤੀ ਔਰਤਾਂ ‘ਚ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ।

ਬਲੱਡ ਸ਼ੂਗਰ ‘ਤੇ ਕੰਟਰੋਲ

ਗਰਭ ਅਵਸਥਾ ‘ਚ ਔਰਤਾਂ ਨੂੰ ਜੇਸਟੇਸ਼ਨਲ ਸ਼ੂਗਰ (ਗਰਭ ਅਵਸਥਾ ਸ਼ੂਗਰ) ਹੋਣ ਦਾ ਵੀ ਖ਼ਤਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਗਰਭਵਤੀ ਔਰਤਾਂ ਲਈ ਚੁਕੰਦਰ ਦਾ ਸੇਵਨ ਕਰਨਾ ਲਾਭਕਾਰੀ ਹੋ ਸਕਦਾ ਹੈ। ਚੁਕੰਦਰ ਇੱਕ ਘੱਟ ਗਲਾਈਸੈਮਿਕ ਭੋਜਨ ਹੈ ਜੋ ਗਲੂਕੋਜ਼ ਵਿੱਚ ਤਬਦੀਲ ਹੋਣ ਵਿੱਚ ਲੰਮਾ ਸਮਾਂ ਲੈਂਦਾ ਹੈ ਅਤੇ ਬਾਅਦ ਵਿੱਚ ਖੂਨ ਦੇ ਪ੍ਰਵਾਹ ਨੂੰ ਨਿਯੰਤ੍ਰਿਤ ਕਰਨ ‘ਚ ਮਦਦ ਕਰਦਾ ਹੈ।

ਅਨੀਮੀਆ ਤੋਂ ਰੱਖਿਆ

ਚੁਕੰਦਰ ‘ਚ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਖੂਨ ਵਿੱਚ ਹੀਮੋਗਲੋਬਿਨ ਸੈੱਲਾਂ ਦੀ ਗਿਣਤੀ ਵਧਾਉਣ ਵਿਚ ਮਦਦ ਕਰਦਾ ਹੈ। ਇਸ ਲਈ ਗਰਭ ਅਵਸਥਾ ‘ਚ ਚੁਕੰਦਰ ਖਾਣ ਨਾਲ ਅਨੀਮੀਆ ਦਾ ਖਤਰਾ ਘੱਟ  ਜਾਂਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment