ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇ

TeamGlobalPunjab
1 Min Read

ਅਲਬਰਟਾ: ਕੈਨੇਡਾ ਦੇ ਐਲਬਰਟਾ ਸੂਬੇ ‘ਚ ਦੋ ਪ੍ਰਮੁੱਖ ਸ਼ਹਿਰ ਕੈਲਗਰੀ ਤੇ ਐਡਮੰਟਨ ‘ਚ ਮਿਊਸੀਪਲ ਚੋਣਾਂ ‘ਚ ਪਹਿਲੀ ਵਾਰ ਪੰਜਾਬੀ ਮੂਲ ਦੇ ਮੇਅਰ ਚੁਣੇ ਜਾਣ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਅਮਜੀਤ ਸੋਹੀ ਐਡਮੰਟਨ ਤੋਂ ਅਤੇ ਜਯੋਤੀ ਗੌਂਡੇਕ ਕੈਲਗਰੀ ਤੋਂ ਮੇਅਰ ਚੁਣੇ ਗਏ ਹਨ।

ਐਲਬਰਟਾ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪੰਜਾਬੀ ਮੂਲ ਦੇ ਉਮੀਦਵਾਰ ਮੇਅਰ ਚੁਣੇ ਗਏ ਹਨ। ਇਸ ਤੋਂ ਇਲਾਵਾ ਜਯੋਤੀ ਗੌਂਡੇਕ ਨੂੰ ਕੈਲਗਰੀ ਦੀ ਪਹਿਲੀ ਮਹਿਲਾ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ।

ਅਮਰਜੀਤ ਸੋਹੀ ਜੋ ਕਿ ਪਹਿਲਾਂ ਕੈਨੇਡਾ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ, ਨੇ 45 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਮਾਇਕ ਨਿੱਕਲ ਨੂੰ ਹਰਾਇਆ ਹੈ।

ਉਥੇ ਹੀ ਜਯੋਤੀ ਗੌਂਡੇਕ ਨੇ ਲਗਭਗ 58 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਜੇਰੋਮੀ ਫਾਰਕਨ ਨੂੰ ਹਰਾਇਆ।

- Advertisement -

Share this Article
Leave a comment