ਖੇਤੀ ਕਾਨੂੰਨਾਂ ਖਿਲਾਫ਼ ਪਾਸ ਕੀਤੇ ਬਿੱਲਾਂ ‘ਤੇ ਕੇਜਰੀਵਾਲ ਵੱਲੋਂ ਚੁੱਕੇ ਸਵਾਲ ‘ਤੇ ਖਹਿਰਾ ਦਾ ਪਲਟਵਾਰ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ ਬਿੱਲ ਪਾਸ ਕੀਤੇ ਗਏ। ਜਿਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਖੜੇ ਕੀਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ‘ਤੇ ਸਾਬਕਾ ਵਿਰੋਧੀ ਧਿਰ ਲੀਡਰ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਤੰਜ ਕੱਸੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਿਸ ਪਾਰਟੀ ਨੇ ਬਿੱਲ ਦੇ ਹੱਕ ‘ਚ ਵਿਧਾਨ ਸਭਾ ਅੰਦਰ ਵੋਟ ਪਾਈ ਉਸ ਪਾਰਟੀ ਦਾ ਕਨਵੀਨਰ ਹੀ ਇਸ ਨੂੰ ਗਲ਼ਤ ਕਰਾਰ ਦੇ ਰਿਹਾ ਹੈ।

ਅਰਵਿੰਦ ਕੇਜਰੀਵਾਲ ਪਾਸ ਬਿੱਲ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਸੀ ਕਿ ਰਾਜਾ ਸਾਹਬ, ਤੁਸੀਂ ਕੇਂਦਰ ਦੇ ਕਾਨੂਨਾਂ ਨੂੰ amend ਕੀਤਾ। ਕੀ ਰਾਜ ਕੇਂਦਰ ਦੇ ਕਾਨੂਨਾਂ ਨੂੰ ਬਦਲ ਸਕਦਾ ਹੈ? ਨਹੀਂ। ਤੁਸੀਂ ਡਰਾਮਾ ਕੀਤਾ। ਜਨਤਾ ਨੂੰ ਬੇਵਕੂਫ ਬਣਾਇਆ। ਤੁਸੀਂ ਜੋ ਕੱਲ ਕਾਨੂੰਨ ਪਾਸ ਕੀਤੇ, ਕਿ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ MSP ਮਿਲੇਗਾ? ਨਹੀਂ। ਕਿਸਾਨਾਂ ਨੂੰ MSP ਚਾਹੀਦਾ ਹੈ, ਤੁਹਾਡੇ ਫਰਜ਼ੀ ਅਤੇ ਝੂਠੇ ਕਨੂੰਨ ਨਹੀਂ।

ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਅਰਵਿੰਦਰ ਕੇਜਰੀਵਾਲ ਨੂੰ ਦੇਸ਼ ਦੇ ਕਾਨੂੰਨ ਬਾਰੇ ਨਹੀਂ ਪਤਾ, ਸੰਵਿਧਾਨ ਦੇ ਆਰਟੀਕਲ 254 (2) ‘ਚ ਲਿਖਿਆ ਹੋਇਆ ਹੈ ਕਿ ਸੂਬਾ ਸਰਕਾਰ ਕੇਂਦਰ ਦੇ ਕਾਨੂੰਨ ‘ਚ ਸੋਧ ਕਰ ਸਕਦੀ ਹੈ।

Share This Article
Leave a Comment