ਸਿੱਖ ਨੌਜਵਾਨ ਨੇ ਮੁਸਲਿਮ ਲੜਕੀ ਨਾਲ ਲਈਆਂ ਲਾਵਾਂ, ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਵਿਆਹ ‘ਚ ਹੋਏ ਸ਼ਾਮਲ

TeamGlobalPunjab
2 Min Read

ਪਿਥੋਰਾ: ਛੱਤੀਸਗੜ ਦੇ ਪਿਥੌਰਾ ਕਸਬੇ ਵਿੱਚ ਸਿੱਖ ਨੌਜਵਾਨ ਹਰਮੀਤ ਸਿੰਘ ਨੇ ਮੁਸਲਿਮ ਲੜਕੀ ਨਾਲ ਲਾਵਾਂ ਲੈ ਕੇ ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਇਹ ਵਿਆਹ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਤੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ।

ਪਿਥੋਰਾ ਨਗਰ ਵਿੱਚ ਸਿੱਖ ਨੌਜਵਾਨ ਹਰਮੀਤ ਅਤੇ ਮੁਸਲਿਮ ਲੜਕੀ ਸੀਮਾ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਵਿਆਹ ਸਮਾਗਮ ਵਿੱਚ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੇ ਵੀ ਸ਼ਾਮਲ ਹੋ ਕੇ ਜੋੜੇ ਨੂੰ ਆਸ਼ੀਰਵਾਦ ਦਿੱਤਾ।

ਅਖਬਾਰ ‘ਚ ਛਪੀ ਰਿਪੋਰਟ ਮੁਤਾਬਕ ਸੀਮਾ ਦੀ ਮਾਤਾ ਨੂਰਜਹਾਂ ਖਾਨ ਨੇ ਦੱਸਿਆ ਕਿ ਉਨਾਂ ਨੇ ਸਤ ਸਾਲ ਦੀ ਇਸ ਬੱਚੀ ਨੂੰ ਗੋਦ ਲਿਆ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਲੜਕੀ ਦਾ ਧਰਮ ਕੀ ਹੈ। ਇਸ ਲਈ ਉਨਾਂ ਨੇ ਇਸ ਦਾ ਨਾਮ ਸੀਮਾ ਰੱਖ ਦਿੱਤਾ, ਜੋ ਕਿ ਹਿੰਦੂ ਅਤੇ ਮੁਸਲਿਮ ਧਰਮ ਵਿੱਚ ਪ੍ਰਚਲਿਤ ਹੈ।

ਜਦੋਂ ਸੀਮਾ ਵੱਡੀ ਹੋਈ ਤਾਂ ਉਨਾਂ ਨੂੰ ਉਸ ਦੇ ਵਿਆਹ ਦੀ ਚਿੰਤਾ ਹੋਣ ਲੱਗੀ। ਕੁਝ ਸਮਾਂ ਪਹਿਲਾਂ ਪਿਥੋਰਾ ਦੇ ਉਨਾਂ ਦੇ ਇੱਕ ਜਾਣਕਾਰ ਨੇ ਉਨਾਂ ਨੂੰ ਗੁਰਦਿਆਲ ਸਿੰਘ ਸਲੂਜਾ ਪਰਿਵਾਰ ਦੇ ਇੱਕ ਅਪਾਹਜ ਨੌਜਵਾਨ ਹਰਮੀਤ ਸਿੰਘ ਸਲੂਜਾ ਵਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦੇ ਹੀ ਨੂਰਜਹਾਂ ਪਿਥੋਰਾ ਪਹੁੰਚੀ ਤੇ ਲੜਕੇ ਦਾ ਕੰਮਕਾਜ, ਆਦਤ-ਵਿਹਾਰ ਦੇਖ ਕੇ ਉਨ੍ਹਾਂ ਨੇ ਵਿਆਹ ਦੀ ਗੱਲ ਤੋਰੀ ਤੇ ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਕਰਵਾਈ। ਸੀਮਾ ਤੇ ਹਰਮੀਤ ਨੇ ਇੱਕ ਦੂਜੇ ਨਾਲ ਗੱਲ ਕੀਤੀ ਅਤੇ ਦੋਵਾਂ ‘ਚ ਵਿਆਹ ਲਈ ਸਹਿਮਤੀ ਬਣ ਗਈ।

- Advertisement -

ਦੂਜੇ ਪਾਸੇ ਹਰਮੀਤ ਸਿੰਘ ਦੇ ਚਾਚਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਨੇ ਇਸ ਵਿਆਹ ਵਿੱਚ ਧਰਮ ਨੂੰ ਇੱਕ ਪਾਸੇ ਰੱਖ ਕੇ ਇਨਸਾਨੀਅਤ ਨੂੰ ਮਹੱਤਵ ਦਿੱਤਾ ਹੈ। ਇਸ ਵਿਆਹ ਵਿੱਚ ਸਿੱਖ ਭਾਈਚਾਰੇ ਦਾ ਪੂਰਾ ਸਹਿਯੋਗ ਮਿਲਿਆ।

ਹਰਮੀਤ ਸਿੰਘ ਤੇ ਸੀਮਾ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਸੰਪੰਨ ਹੋਇਆ। ਸਥਾਨਕ ਗੁਰਦੁਆਰਾ ਸਾਹਿਬ ਵਿੱਚ ਚਾਰ ਲਾਵਾਂ ਲੈ ਕੇ ਉਹ ਵਿਆਹ ਬੰਧਨ ਵਿੱਚ ਬੱਝ ਗਏ। ਇਸ ਮੌਕੇ ਸਿੱਖ, ਮੁਸਲਿਮ ਸਣੇ ਹੋਰਨਾਂ ਧਰਮਾਂ ਦੇ ਲੋਕ ਵੀ ਜੋੜੇ ਨੂੰ ਅਸ਼ੀਰਵਾਦ ਦੇਣ ਲਈ ਸ਼ਾਮਲ ਹੋਏ।

Share this Article
Leave a comment