ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਕੋਲ ਅੱਜ ਮੱਧਵਰਗੀ ਮਜ਼ਦੂਰਾਂ ਦਾ ਮੁਦਾ ਚੁੱਕਿਆ ਗਿਆ ਹੈ । ਦਰਅਸਲ ਜਿਸ ਦਿਨ ਤੋਂ ਲਾਕ ਡਾਉਂਣ ਹੋਇਆ ਹੈ ਉਸ ਦਿਨ ਤੋਂ ਹੀ ਜਿਥੇ ਨਿਮਨ ਵਰਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਉਥੇ ਹੀ ਮਦ ਵਰਗ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹਨ । ਇਸ ਨੂੰ ਦੇਖਦਿਆਂ ਅਮਨ ਅਰੋੜਾ ਵਲੋਂ ਇਹ ਮੁਦਾ ਚੁੱਕਿਆ ਗਿਆ ਹੈ । ਅਰੋੜਾ ਦਾ ਕਹਿਣਾ ਹੈ ਕਿ ਲਾਕ ਡਾਊਨ ਕਾਰਨ ਮਦ ਵਵਰਗ ਦੇ ਸਾਰੇ ਛੋਟੇ ਵਡੇ ਉਦਯੋਗ ਬੰਦ ਪਏ ਹਨ । ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ।
ਅਮਨ ਅਰੋੜਾ ਨੇ ਦਸਿਆ ਕਿ ਇਸ ਬਦੌਲਤ ਉਨ੍ਹਾਂ ਨੇ ਮੁਖ ਮੰਤਰੀ ਨੂੰ ਚਿਠੀ ਲਿਖੀ ਹੈ । ਉਨ੍ਹਾਂ ਕਿਹਾ ਕਿ ਇਸ ਕਾਰਨ ਭਾਵੇਂ ਮੈਰਿਜ ਪੈਲੇਸ ਵਾਲੇ ਹੋਣ, ਜਾਂ ਡੀਜੇ ਵਾਲੇ ਹੋਣ ਜਾ ਕੋਈ ਹੋਰ ਛੋਟੇ ਉਦਯੋਗ ਦਾ ਮਾਲਕ ਹੋਵੇ ਇਹ ਸਾਰੇ ਹੀ ਲੌਕ ਡਾਊਂਨ ਕਾਰਨ ਬੰਦ ਹਨ ਪਰ ਉਨ੍ਹਾਂ ਦੇ ਬਿਜਲੀ ਪਾਣੀ ਆਦਿ ਦੇ ਬਿਲ ਜਿਓਂ ਦੇ ਤਿਓਂ ਆ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਲੌਕ ਡਾਊਂਨ ਕਾਰਨ ਕੋਈਂ ਕਮ ਨਹੀਂ ਚੱਲ ਰਿਹਾ । ਅਮਨ ਅਰੋੜਾ ਨੇ ਦਸਿਆ ਕਿ ਇਸ ਗੰਭੀਰ ਮੁਦੇ ਨੂੰ ਲੈ ਕੇ ਅੱਜ ਉਨ੍ਹਾਂ ਦਾ ਟ੍ਰੇਡ ਵਿਭਾਗ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਮਿਲੇਗਾ ।