ਹਿਸਾਰ :- ਆਪਣੇ ਫ਼ੈਸਲਿਆਂ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿਣ ਵਾਲੀ ਹਰਿਆਣਾ ਦੀ ਸਤਰੋਲ ਖਾਪ ਨੇ ਐਲਾਨ ਕੀਤਾ ਹੈ ਕਿ ਸਤਰੋਲ ਖਾਪ ਅੰਦਰ ਜਿੰਨੇ ਵੀ ਪਿੰਡ ਆਉਂਦੇ ਹਨ ਉਹ ਸਰਕਾਰ ਨੂੰ 100 ਰੁਪਏ ਕਿੱਲੋ ਦੁੱਧ ਦੇਣਗੇ ਤੇ ਜਿਉਂ-ਜਿਉਂ ਤੇਲ ਦੀਆਂ ਕੀਮਤਾਂ ਵਧਣਗੀਆਂ ਤਿਉਂ-ਤਿਉਂ ਹਰ ਦਿਨ ਦੁੱਧ ਦਾ ਮੁੱਲ ਵੀ ਵਧਦਾ ਜਾਵੇਗਾ।
ਇਸ ਤੋਂ ਇਲਾਵਾ ਜੋ ਫ਼ੈਸਲੇ ਦੀ ਪਾਲਣਾ ਨਹੀਂ ਕਰੇਗਾ ਉਸ ’ਤੇ 11 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ। ਸਤਰੋਲ ਖਾਪ ਦੀ ਮਹਾਪੰਚਾਇਤ ਕਸਬੇ ਦੀ ਅਨਾਜ ਮੰਡੀ ‘ਚ ਖਾਪ ਦੇ ਪ੍ਰਧਾਨ ਰਾਮਨਿਵਾਸ ਲੋਹਾਨ ਦੀ ਅਗਵਾਈ ‘ਚ ਹੋਈ ਸੀ।
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਨਾਲ ਦੁੱਧ ਦੀਆਂ ਕੀਮਤਾਂ ‘ਚ ਵੀ ਹੋਵੇਗਾ ਵਾਧਾ!
Leave a Comment
Leave a Comment