ਕਿਵੇਂ ਦਾ ਹੈ ਕੈਪਟਨ ਦਾ ਸਮਾਰਟਫੋਨ ? ਜਾਣੋ ਮੋਬਾਈਲ ਦੇ ਫੀਚਰ

TeamGlobalPunjab
2 Min Read

ਚੰਡੀਗੜ੍ਹ: ਸਮਾਰਟਫੋਨਾਂ ਦੀ ਉਡੀਕ ‘ਚ ਬੈਠੇ ਵਿਦਿਆਰਥੀਆਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ। ਕੈਪਟਨ ਸਰਕਾਰ ਵੱਲੋਂ ਪਹਿਲੇ ਫੇਜ਼ ਵਿੱਚ 50 ਹਜ਼ਾਰ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡਣ ਦਾ ਐਲਾਨ ਕੀਤਾ ਗਿਆ ਸੀ। ਸਮਾਰਟਫੋਨ ਵਿੱਚ ਕਿਹੜੇ ਕਿਹੜੇ ਫੀਚਰ ਹਨ ਹੁਣ ਤੁਹਾਨੂੰ ਦੱਸਦੇ ਹਾਂ।

-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਲਾਵਾ ਕੰਪਨੀ ਦੇ ਨਾਲ ਟਾਈਅਪ ਕੀਤਾ ਗਿਆ। ਲਾਵਾ ਕੰਪਨੀ ਦੇ ਇਸ ਫੋਨ ਦੀ 2GB RAM ਅਤੇ 16GB ROM ਹੈ।

-ਮੋਬਾਈਲ ਦੇ ਫਰੰਟ ਵਿੱਚ 5.0 ਦਾ ਕੈਮਰਾ ਅਤੇ ਬੈਕ ਸਾਈਡ ਤੇ 8.0 ਮੈਗਾਪਿਕਸਲ ਦਾ ਕੈਮਰਾ ਲੱਗਿਆ ਹੋਇਆ ਹੈ।

-ਲਾਵਾ ਫੋਨ ਦੀ ਬੈਟਰੀ 3000 mAh ਦੀ ਹੈ ਤੇ ਇਸ ਦਾ ਸਾਈਜ਼ 13.84 ਸੈਂਟੀਮੀਟਰ ਹੈ।

- Advertisement -

ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ 2017 ਦੀਆਂ ਚੋਣਾਂ ਵੇਲੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਕੈਪਟਨ ਸਰਕਾਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 15 ਅਗਸਤ ਨੂੰ ਵੀ ਸਮਾਰਟਫੋਨ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਕਿਸੇ ਕਾਰਨਾਂ ਕਰਕੇ ਨਹੀਂ ਦਿੱਤੇ ਗਏ। ਸਰਕਾਰ ਵੱਲੋਂ ਫਿਰ ਨਵੀਂ ਤਰੀਕ ਜਾਰੀ ਕੀਤੀ ਗਈ 26 ਜਨਵਰੀ 2020 ਪਰ ਉਦੋਂ ਸਰਕਾਰ ਨੇ ਦਾਅਵਾ ਕੀਤਾ ਕਿ ਕਰੋਨਾ ਵਾਇਰਸ ਕਰਕੇ ਅਸੀਂ ਫੋਨ ਨਹੀਂ ਦੇ ਸਕਦੇ ਕਿਉਂਕਿ ਚਾਈਨਾ ਦੀ ਕੰਪਨੀ ਦੇ ਨਾਲ ਟਾਈਅਪ ਕੀਤਾ ਹੋਇਆ ਜਿਵੇਂ ਹੀ ਵਾਇਰਸ ਦਾ ਪ੍ਰਸਾਰ ਰੁਕੇਗਾ ਅਸੀਂ ਫੋਨ ਵੰਡ ਦੇਵਾਂਗੇ।

ਅੱਜ ਪੰਜਾਬ ਸਰਕਾਰ ਪਹਿਲੇ ਫੇਜ਼ ਵਿੱਚ ਪੰਜਾਹ ਹਜ਼ਾਰ ਵਿਦਿਆਰਥੀਆਂ ਨੂੰ ਫੋਨ ਵੰਡਣ ਜਾ ਰਹੀ ਹੈ। ਸਰਕਾਰ ਨੇ ਕੁੱਲ 1.73 ਲੱਖ ਵਿਦਿਆਰਥੀਆਂ ਨੂੰ ਫੋਨ ਵੰਡਣੇ ਹਨ।

Share this Article
Leave a comment