ਦਿੱਲੀ ਤੋਂ ‘ਆਪ’ ਦੀ ਸਾਬਕਾ ਆਗੂ ਅਲਕਾ ਲਾਂਬਾ ਨੇ ਖੋਲ੍ਹੀ ਕੇਜਰੀਵਾਲ ਸਰਕਾਰ ਦੀ ਪੋਲ

TeamGlobalPunjab
5 Min Read

ਲੁਧਿਆਣਾ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਮ‌ ਆਦਮੀ ਪਾਰਟੀ ਦੀ ਸਾਬਕਾ ਆਗੂ ਅਲਕਾ ਲਾਂਬਾ ਨੇ ਨਿਸ਼ਾਨੇ ‘ਤੇ ਲਿਆ ਹੈ। ਆਪਣੀ ਲੁਧਿਆਣਾ ਫੇਰੀ ਦੌਰਾਨ ਅਲਕਾ ਲਾਂਬਾ ਨੇ ਕੇਜਰੀਵਾਲ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਨੂੰ ਛਲਾਵਾ ਕਰਾਰ ਦਿੱਤਾ।

ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਅਲਕਾ ਲਾਂਬਾ ਨੇ ਬੀਤੇ ਦਿਨ ਲੁਧਿਆਣਾ ਵਿਖੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਵੱਡਾ ਠੱਗ ਦੱਸਿਆ। ਅਲਕਾ ਨੇ ਕਿਹਾ ਕਿ ਜੋ ਦਾਅਵੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਰ ਰਹੇ ਹਨ, ਉਹੀ ਦਾਅਵੇ ਉਨ੍ਹਾਂ ਵੱਲੋਂ ਦਿੱਲੀ ਵਿੱਚ ਕੀਤੇ ਗਏ ਸਨ, ਜਿਸ ਦਾ ਖਮਿਆਜ਼ਾ ਹੁਣ ਦਿੱਲੀ ਦੇ ਲੋਕ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦਿੱਲੀ ਵਿੱਚ ਸਭ ਤੋਂ ਵੱਡਾ ਧੋਖਾ ਹੈ। ਉੱਥੇ ਹਰ ਵਿਅਕਤੀ ਨੂੰ 2000 ਰੁਪਏ ਪ੍ਰਤੀ ਮਹੀਨਾ ਬਿੱਲ ਦੇਣਾ ਪੈਂਦਾ ਹੈ। ਦਿੱਲੀ ਦੀ ਹਵਾ, ਪਾਣੀ ਪ੍ਰਦੂਸ਼ਿਤ ਹੈ ਅਤੇ ਅਪਰਾਧ ਆਪਣੇ ਸਿਖਰ ‘ਤੇ ਹੈ।

ਇੰਨਾ ਹੀ ਨਹੀਂ ਦਿੱਲੀ ਵਿੱਚ ਇੱਕ ਸਾਲ ਤੋਂ ਲੋਕਾਯੁਕਤ ਦੀ ਨਿਯੁਕਤੀ ਨਹੀਂ ਕੀਤੀ ਗਈ ਅਤੇ 87 ਵਿਧਾਇਕਾਂ ਖ਼ਿਲਾਫ਼ ਕੇਸ ਸੁਣਵਾਈ ਲਈ ਪੈਂਡਿੰਗ ਪਏ ਹਨ।

ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਪੰਜਾਬ ਦੀਆਂ ਔਰਤਾਂ ਨੂੰ ਸਰਕਾਰ ਆਉਣ ‘ਤੇ 1000 ਰੁਪਏ ਭੱਤਾ ਦੇਣ ਦੀ ਗੱਲ ਕਰ ਰਹੇ ਹਨ ਪਰ ਦਿੱਲੀ ‘ਚ ਅਜਿਹਾ ਕਿਉਂ ਨਹੀਂ ਕਰਦੇ। ਪੰਜਾਬ ਦੇ ਲੋਕਾਂ ਨੂੰ ਸਵਾਲ ਉਠਾਉਣਾ ਚਾਹੀਦਾ ਹੈ ਕਿ ਉਹ ਪਹਿਲਾਂ ਦਿੱਲੀ ਵਿੱਚ ਕੈਬਨਿਟ ਮੀਟਿੰਗ ਬੁਲਾ ਕੇ ਉਥੋਂ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਣ ਅਤੇ ਫਿਰ ਫਰਵਰੀ ਵਿੱਚ ਆ ਕੇ ਇੱਥੋਂ ਵੋਟਾਂ ਲੈਣ।

- Advertisement -

ਪੰਜਾਬ ਦੇ ਲੋਕ ਦੇਸ਼ ਦਾ ਪੇਟ ਭਰਦੇ ਹਨ ਅਤੇ ਇੱਥੇ ਅਜਿਹੇ ਐਲਾਨਾਂ ਦੀ ਕੋਈ ਲੋੜ ਨਹੀਂ ਹੈ।

ਅਲਕਾ ਲਾਂਬਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਸੁਫਨਾ ਸਿਰਫ ਪੰਜਾਬ ਤੋਂ ਵੋਟਾਂ ਲੈ ਕੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾਉਣਾ ਹੈ ਹੋਰ ਕੁਝ ਨਹੀਂ। ਉਹ ਦਿੱਲੀ ਦੇ ਲੋਕਾਂ ਨੂੰ ਧੋਖਾ ਦੇ ਕੇ ਪੰਜਾਬ ਆ ਰਹੇ ਹਨ ਅਤੇ ਹੁਣ ਉਹ ਥੋੜੀ ਬਹੁਤੀ ਪੰਜਾਬੀ ਵੀ ਸਿੱਖ ਚੁੱਕੇ ਹਨ ਅਤੇ ਪੰਜਾਬ ਲਈ ਨਹੀਂ ਸਗੋਂ ਆਪਣੇ ਲਈ ਵੋਟਾਂ ਮੰਗ ਰਹੇ ਹਨ ਅਤੇ ਸ਼ਾਇਦ ਭਗਵੰਤ ਮਾਨ ਨੂੰ ਪਿੱਛੇ ਛੱਡ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਨਹੀਂ ਤਾਂ ਜੇ ਹਿੰਮਤ ਹੈ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰੋ।

 

ਲਾਂਬਾ ਨੇ ਕਿਹਾ ਅਰਵਿੰਦ ਕੇਜਰੀਵਾਲ ਕੁਝ ਦਿਨ ਪਹਿਲਾਂ ਪੰਜਾਬ ਆਏ ਸਨ ਅਤੇ ਆਪਣੇ ਨਾਲ 1 ਲੱਖ ਬਿਜਲੀ ਬਿੱਲ ਲੈ ਕੇ ਆਏ ਸਨ, ਜਿਨ੍ਹਾਂ ਦਾ ਬਿੱਲ ਜ਼ੀਰੋ ਸੀ। ਅਲਕਾ ਲਾਂਬਾ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਧੋਖਾ ਹੈ। ਉਸ ਨੇ ਦੱਸਿਆ ਕਿ ਜੋ ਬਿੱਲ ਉਹ ਲੈ ਕੇ ਆਏ ਸਨ, ਉਹ ਸਰਦੀਆਂ ਦੇ ਤਿੰਨ ਮਹੀਨਿਆਂ ਦੇ ਹੀ ਸਨ। ਜੇਕਰ ਉਹ ਬਾਕੀ ਰਹਿੰਦੇ 9 ਮਹੀਨਿਆਂ ਦੇ ਬਿੱਲ ਲੈ ਕੇ ਆਉਂਦੇ ਤਾਂ ਉਹ ਸਵੀਕਾਰ ਕਰ ਲੈਂਦੇ। ਕਿਉਂਕਿ ਦਿੱਲੀ ‘ਚ 200 ਯੂਨਿਟ ਮੁਫਤ, 201 ਤੇ ਅੱਧਾ ਬਿਲ ਅਤੇ 401 ਤੇ 6 ਰੁਪਏ 50 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰੁਪਏ ਲਏ ਜਾਂਦੇ ਹਨ। ਗਰਮੀਆਂ ਵਿੱਚ ਹਰ ਕਿਸੇ ਨੂੰ ਬਿੱਲ ਅਦਾ ਕਰਨਾ ਪੈਂਦਾ ਹੈ। ਯਾਨੀ ਹਰ ਵਿਅਕਤੀ ਨੂੰ ਹਰ ਮਹੀਨੇ 2000 ਰੁਪਏ ਦਾ ਬਿੱਲ ਦੇਣਾ ਪੈਂਦਾ ਹੈ।

ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਵੱਲੋਂ ਰਿਲੀਜ਼ ਕੀਤੀ ਗਈ ਕਿਤਾਬ ‘ਸਵਰਾਜ’ ਵੀ ਦਿਖਾਈ, ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀ ਮਦਦ ਨਾਲ ਹੀ ਦਿੱਲੀ ਵਿੱਚ ਵੋਟਾਂ ਮੰਗੀਆਂ ਗਈਆਂ ਹਨ। ਇਸ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਹਨ, ਉਹ ਪੂਰੀਆਂ ਨਹੀਂ ਹੋਈਆਂ ਅਤੇ ਲੋਕ ਉਥੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਇੰਨਾ ਹੀ ਨਹੀਂ, ਹੁਣ ਉਨ੍ਹਾਂ ਦੇ ਸਿਰ ‘ਤੇ ਚਿੱਟੀ ਟੋਪੀ, ਜਿਸ ਦੇ ਇਕ ਪਾਸੇ ਸਵਰਾਜ ਹੈ ਅਤੇ ਦੂਜੇ ਪਾਸੇ ਲੋਕਪਾਲ ਬਿੱਲ ਸੀ ਨਜ਼ਰ ਨਹੀਂ ਆ ਰਹੀ ਹੈ। ਹੁਣ ਦੁਬਾਰਾ ਆਉਣ ਇਸ ਕਿਤਾਬ ਅਤੇ ਟੋਪੀ ਬਾਰੇ ਸਵਾਲ ਜ਼ਰੂਰ ਕਰਨਾ।

- Advertisement -

ਅਲਕਾ ਲਾਂਬਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਸੁਫਨਾ ਸਿਰਫ ਪੰਜਾਬ ਤੋਂ ਵੋਟਾਂ ਲੈ ਕੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾਉਣਾ ਹੈ ਹੋਰ ਕੁਝ ਨਹੀਂ। ਉਹ ਦਿੱਲੀ ਦੇ ਲੋਕਾਂ ਨੂੰ ਧੋਖਾ ਦੇ ਕੇ ਪੰਜਾਬ ਆ ਰਹੇ ਹਨ ਅਤੇ ਹੁਣ ਉਹ ਥੋੜੀ ਬਹੁਤੀ ਪੰਜਾਬੀ ਵੀ ਸਿੱਖ ਚੁੱਕੇ ਹਨ ਅਤੇ ਪੰਜਾਬ ਲਈ ਨਹੀਂ ਸਗੋਂ ਆਪਣੇ ਲਈ ਵੋਟਾਂ ਮੰਗ ਰਹੇ ਹਨ ਅਤੇ ਸ਼ਾਇਦ ਭਗਵੰਤ ਮਾਨ ਨੂੰ ਪਿੱਛੇ ਛੱਡ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਨਹੀਂ ਤਾਂ ਜੇ ਹਿੰਮਤ ਹੈ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰੋ।

Share this Article
Leave a comment