ਪੈਨਸਲੀਨ ਦੇ ਖੋਜੀ ਅਲੈਗਜੈਂਡਰ ਫਲੈਮਿੰਗ

TeamGlobalPunjab
3 Min Read

-ਅਵਤਾਰ ਸਿੰਘ

ਪੈਨਸਲੀਨ ਦੀ ਖੋਜ ਤੋਂ ਪਹਿਲਾਂ ਫੋੜੇ ਫਿਨਸੀਆਂ ਦਾ ਰੋਗ ਲਾਇਲਾਜ ਸੀ। ਵਿਗਿਆਨੀ ਫਲੈਮਿੰਗ ਦਾ ਜਨਮ 6 ਅਗਸਤ 1881 ਨੂੰ ਸਕਾਟਲੈਂਡ ਵਿੱਚ ਹੋਇਆ। ਸੈਂਟ ਮੇਰੀ ਹਸਪਤਾਲ ਤੋਂ ਡਿਗਰੀ ਕਰਕੇ ਉਹ ਆਰਮੀ ਮੈਡੀਕਲ ਕੈਂਪਸ ਵਿੱਚ ਆ ਗਿਆ। ਦੂਜਾ ਵਿਸ਼ਵ ਯੁੱਧ ਛਿੜਨ ‘ਤੇ ਵਾਪਸ ਹਸਪਤਾਲ ਆ ਗਿਆ।
1928 ਨੂੰ ਇਕ ਦਿਨ ਫੋੜਿਆਂ ਦੇ ਵਿਚਲੀ ਪੀਕ ਦੇ ਜੀਵਾਣੂ ਤੇ ਪ੍ਰਯੋਗ ਦੌਰਾਨ ਫਲੈਮਿੰਗ ਹੈਰਾਨ ਹੋ ਗਿਆ ਕਿ ਪੈਟਰੀਡਿਸ਼ ਵਿੱਚ ਪਈ ਜੈਲੀ ਤੇ ਉਲੀ ਉਗ ਆਈ ਸੀ ਤੇ ਉਸਦੇ ਸਾਰੇ ਕੀਟਾਣੂ ਮਰ ਗਏ ਸਨ। ਇਹ ਉਲੀ ਪੈਨਸੀਲੀਅਮ ਨੋਟੋਨਮ ਸੀ। ਵਾਰ ਵਾਰ ਪ੍ਰਯੋਗ ਕਰਨ ‘ਤੇ ਉਲੀ ਦੇ ਰਸ ਨਾਲ ਜੀਵਾਣੂ ਮਰ ਜਾਂਦੇ, ਇਹ ਮਹੱਤਵਪੂਰਨ ਪ੍ਰਯੋਗ ਸੀ ਕਿਉਕਿ ਇਸ ਤੋਂ ਰੋਗਾਂ ਨਾਲ ਲੜਨ ਵਾਲੀ ਤਾਕਤ ਮਿਲ ਗਈ ਸੀ। ਉਸਨੇ ਇਸ ਦਾ ਨਾਂ ਪੈਨਸਲੀਨ ਰੱਖਿਆ। ਦੂਜੇ ਯੁੱਧ ਵਿੱਚ ਛੇ ਵਿਅਕਤੀਆਂ ਨੂੰ ਦਿੱਤੀ ਗਈ ਜਿਸ ਵਿਚੋਂ ਚਾਰ ਬਚ ਗਏ ਤੇ ਦੋ ਦੀ ਘੱਟ ਪੈਨਸਲੀਨ ਕਾਰਨ ਮੌਤ ਹੋ ਗਈ।

1941 ਵਿੱਚ ਅਮਰੀਕਾ ਆ ਕੇ ਹੋਰ ਵਿਗਿਆਨੀਆਂ ਨਾਲ ਰਲ ਕੇ ਦਵਾਈ ਬਣਾਉਣ ਦੇ ਢੰਗ ਦਾ ਪਤਾ ਲਾਇਆ। ਫੋੜੇ, ਫਿਨਸੀਆਂ, ਡਿਪਥੇਰੀਆ, ਗਲੇ ਦਾ ਦਰਦ, ਨਿਮੋਨੀਆ ਅਤੇ ਹੋਰ ਖਤਰਨਾਕ ਜਖ਼ਮਾਂ ਲਈ ਇਹ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ।

1945 ਵਿੱਚ ਫਲੈਮਿੰਗ, ਹਾਵਾਰਡ ਤੇ ਅਰਨਸਟ ਚੇਨ ਨੂੰ ਸਾਂਝੇ ਰੂਪ ‘ਚ ਨੋਬਲ ਇਨਾਮ ਮਿਲਿਆ। ਪੈਨਸਲੀਨ ਦੇ ਖੋਜੀ ਅਲੈਕਜੈਂਡਰ ਫਲੈਮਿੰਗ ਦਾ 11
ਮਾਰਚ 1955 ਨੂੰ ਲੰਡਨ ਵਿਚ ਦੇਹਾਂਤ ਹੋ ਗਿਆ।

- Advertisement -

ਐਟਮ ਬੰਬ: ਜਪਾਨ ਵਲੋਂ ਦੂਜੀ ਵਿਸ਼ਵ ਜੰਗ ਵਿਚ ਹਾਰ ਨਾ ਮੰਨਣ ‘ਤੇ 6 ਅਗਸਤ 1945 ਨੂੰ ਸਵੇਰੇ ਸਵਾ ਅੱਠ ਵਜੇ ਅਮਰੀਕਾ ਨੇ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਸੁਟ ਕੇ ਮਿੰਟਾਂ ਵਿੱਚ 90000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬੰਬ ਦੇ ਅਸਰ ਨਾਲ ਅਗਲੇ ਸਾਲਾਂ ਵਿੱਚ 60,000 ਹੋਰ ਲੋਕ ਮਾਰੇ ਗਏ।

ਜਪਾਨ ਵਿੱਚ ਅਮਰੀਕਾ ਵਲੋਂ 9 ਅਗਸਤ ਨੂੰ ਦੁਬਾਰਾ ਨਾਗਾਸਾਕੀ ‘ਚ ਸੁਟੇ’ ਫੈਟ ਮੈਨ’ ਐਟਮ ਬੰਬ ਨਾਲ 70,000 ਲੋਕ ਮਾਰੇ ਗਏ। ਇਨ੍ਹਾਂ ਬੰਬਾਂ ਦਾ ਅਸਰ ਹਜਾਰਾਂ ਲੋਕਾਂ ‘ਤੇ ਪਿਆ। ਦੋਵਾਂ ਬੰਬਾਂ ਨਾਲ ਸਾਢੇ ਤਿੰਨ ਲੱਖ ਲੋਕ ਮਾਰੇ ਗਏ। ਪੰਜ ਦਿਨ ਬਾਅਦ ਜਪਾਨ ਨੇ ਹਾਰ ਕਬੂਲ ਕਰ ਲਈ।

ਅਮਰੀਕੀ ਰਾਸ਼ਟਰਪਤੀ ਟਰੂਮੈਨ ਨੇ ਦੂਜੀ ਵਿਸ਼ਵ ਜੰਗ ਬਾਰੇ ਉਸ ਵੇਲੇ ਕਿਹਾ ਸੀ, “ਜੰਗ ਤਾਂ ਅਸੀਂ ਪਹਿਲਾਂ ਹੀ ਜਿੱਤ ਚੁਕੇ ਸੀ, ਐਟਮ ਬੰਬਾਂ ਦਾ ਮਤਲਬ ਦੁਨੀਆ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜਿਸ ਨੇ ਵੀ ਯੁੱਧ ਤੋਂ ਬਾਅਦ ਦੁਨੀਆਂ ਵਿਚ ਰਹਿਣਾ ਹੈ, ਸਾਡੇ ਕੋਲੋਂ ਡਰ ਕੇ ਰਹਿਣਾ ਹੈ।”

ਇਸ ਦਾ ਨਤੀਜਾ ਇਹ ਹੋਇਆ ਕਿ ਜਪਾਨ ਨੇ ਕਦੇ ਵੀ ਪ੍ਰਮਾਣੂ ਹਥਿਆਰ ਨਾ ਬਣਾਉਣ ਦੀ ਨੀਤੀ ਬਣਾਈ। ਬੰਬਾਂ ਦੇ ਨਿਰਮਾਤਾ ਨੇ ਬਹੁਤ ਦੁਖ ਮਹਿਸੂਸ ਕੀਤਾ ਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।

Share this Article
Leave a comment