ਸਰਹੱਦੀ ਜ਼ਿਲ੍ਹੇ ‘ਚ ਇੱਕ ਵਾਰ ਮੁੜ ਤੋਂ ਅਲਰਟ ਜਾਰੀ, ਖੇਤਰ ‘ਚ ਕੀਤੀ ਜਾ ਰਹੀ ਪਾਕਿਸਤਾਨੀ ਨੰਬਰ ਦੀ ਵਰਤੋਂ

TeamGlobalPunjab
2 Min Read

ਫਾਜ਼ਿਲਕਾ : ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ‘ਚ ਇੱਕ ਵਾਰ ਮੁੜ ਤੋਂ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਇਸ ਖੇਤਰ ‘ਚ ਪਾਕਿਸਤਾਨੀ ਸਿਮ ਦੀ ਵਰਤੋ ਕੀਤੀ ਜਾ ਰਹੀ ਹੈ। ਅਜਿਹੇ ਇਨਪੁੱਟ ਮਿਲਣ ਤੋਂ ਬਾਅਦ ਆਰਮੀ ਤੇ ਪੰਜਾਬ ਪੁਲਿਸ ਨੂੰ ਚੌਕਨੇ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ।

ਫ਼ਾਜ਼ਿਲਕਾ ਜ਼ਿਲ੍ਹੇ ਦੀ 50 ਕਿਲੋਮੀਟਰ ਤੋਂ ਵੱਧ ਸਰਹੱਦ ਪਾਸਿਤਾਨ ਨਾਲ ਲੱਗਦੀ ਹੈ ਤੇ ਕੰਢੀਲੀ ਤਾਰ ਦੇ 3 ਕਿਲੋਮੀਟਰ ਦੇ ਏਰੀਏ ‘ਚ ਪਾਕਿਸਤਾਨ ਸਿਮ ਐਕਟਿਵ ਹੋਣ ਦੀ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਡੀਸੀ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।

ਪਾਕਿਸਤਾਨ ਨੈਂਟਕਰਵ ਦੀ ਸਿਮ ਕੌਣ ਵਰਤ ਰਿਹਾ ਹਾਲੇ ਤਕ ਇਸ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਪਰ ਇਹ ਸ਼ਰਾਤਰੀ ਅਨਸਰ ਕਿਸ ਮਕਸਦ ਨਾਲ ਐਕਟਿਵ ਨੇ ਹਿਸ ਦੀ ਭਾਲ ਕੀਤੀ ਜਾ ਰਹੀ ਹੈ।

ਸਰਹੱਦੀ ਖੇਤਰ ਹੋਣ ਕਾਰਨ ਇੱਥੋਂ ਨਸ਼ੇ ਦੀ ਸਪਲਾਈ ਵੀ ਕਾਫ਼ੀ ਕੀਤੀ ਜਾਂਦੀ ਹੈ ਤੇ ਨਸ਼ਾ ਤਸਕਰ ਹੀ ਪਾਸਿਤਾਨ ਬੈਠੇ ਸਮਗਲਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ ਅਜਿਹੇ ‘ਚ ਪੁਲਿਸ ਨੂੰ ਇਹਨਾਂ ‘ਤੇ ਵੀ ਸ਼ੱਕ ਹੈ।

- Advertisement -

ਹਾਲਾਂਕਿ ਕੁਝ ਦਿਨ ਪਹਿਲਾਂ ਇਨ੍ਹਾਂ ਇਲਾਕਿਆਂ ‘ਚ ਪਾਕਿਸਤਾਨ ਡ੍ਰੋਨ ਵੀ ਉਡਦੇ ਦਿਖਾਈ ਦਿੱਤੇ ਸਨ ਹੁਣ ਇਹਨਾਂ ਪਿੱਛੇ ਸਾਜਿਸ਼ ਕੀ ਰਚੀ ਜਾ ਰਹੀ ਹੈ ਇਸ ਦੇ ਲਈ ਏਜੰਸੀਆਂ ਕੰਮ ਕਰ ਰਹੀਆਂ ਹਨ।

ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕੀਤੀ ਜਾ ਰਹੀ ਹੈ ਤਰਨਤਾਰਨ ਇਲਾਕੇ ‘ਚ ਡੋ੍ਰਨ ਰਾਹੀਂ ਭੇਜੇ ਹਥਿਆਰਾਂ ਦੀ ਖੇਪ ਵੀ ਬਰਾਮਦ ਕੀਤੀ ਗਈ ਸੀ। ਕੁਝ ਜਣਿਆ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਤੇ ਇਸ ਫਾਜ਼ਿਲਕਾ ‘ਚ ਬੀਐਸਐਫ ਨੇ ਸਰਹੱਦ ਨੇੜੇ ਪਾਕਿਸਤਾਨੀ ਡ੍ਰੋਨ ਉਡਦੇ ਵੀ ਦੇਖੇ ਸਨ।

Share this Article
Leave a comment