ਅਲ-ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

Global Team
2 Min Read

ਹਰਿਆਣਾ : ਵਿਵਾਦਾਂ ਦਾ ਕੇਂਦਰ ਰਹੀ ਫਰੀਦਾਬਾਦ ਦੀ ਅਲ-ਫ਼ਲਾਹ ਯੂਨੀਵਰਸਿਟੀ ਅਤੇ ਅਲ-ਫ਼ਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ (ED) ਨੇ ਉਨ੍ਹਾਂ ਨੂੰ ਪੀ.ਐੱਮ.ਐੱਲ.ਏ. (ਮਨੀ ਲਾਂਡਰਿੰਗ) ਤਹਿਤ 24 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਨੀਵਾਰ ਨੂੰ ਏਜੰਸੀ ਵੱਲੋਂ ਸਿੱਦੀਕੀ ਨੂੰ ਵਧੀਕ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਹੁਣ ਉਨ੍ਹਾਂ ਨੂੰ 17 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਮਦਨਪੁਰ ਖਾਦਰ ਪਿੰਡ ਵਿੱਚ ‘ਖਸਰਾ ਨੰਬਰ 792’ ਵਿੱਚ ਸਥਿਤ ਵਿਵਾਦਤ 1.14 ਏਕੜ ਜ਼ਮੀਨ ਨੂੰ ਅਲ-ਫ਼ਲਾਹ ਗਰੁੱਪ ਵੱਲੋਂ ਸਿਰਫ਼ 75 ਲੱਖ ਰੁਪਏ ਵਿੱਚ ਖਰੀਦਿਆ ਦਿਖਾਇਆ ਗਿਆ ਜਦਕਿ ਏਜੰਸੀ ਦੇ ਮੁਤਾਬਕ ਉਸ ਦੀ ਅਸਲ ਕੀਮਤ 45 ਕਰੋੜ ਰੁਪਏ ਹੈ।

ਈਡੀ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਉਨ੍ਹਾਂ ਦਾ ਇਸਤੇਮਾਲ ਜ਼ਮੀਨ ਦੀ ਧੋਖਾਧੜੀ ਨਾਲ ਪ੍ਰਾਪਤੀ ਲਈ ਕੀਤਾ ਗਿਆ। ਤਾਰਬੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਅਤੇ ਬਹੁਮਤ ਸ਼ੇਅਰਧਾਰਕ ਸਿੱਦੀਕੀ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਇਸ ਜਾਲਸਾਜ਼ੀ ਨੂੰ ਅੰਜਾਮ ਦਿੱਤਾ।

ਦੱਸ ਦੇਈਏ ਕਿ 10 ਨਵੰਬਰ ਨੂੰ ਹੋਏ ਲਾਲ ਕਿਲ੍ਹੇ ਦੇ ਧਮਾਕੇ ਵਿੱਚ 15 ਲੋਕਾਂ ਦੀ ਮੌਤ ਦੇ ਮਾਮਲੇ ਨਾਲ ਜੁੜੇ ਮਾਮਲੇ ਦੀ ਜਾਂਚ ਵਿੱਚ ਵੀ ਅਲ-ਫ਼ਲਾਹ ਯੂਨੀਵਰਸਿਟੀ ਜਾਂਚ ਦੇ ਘੇਰੇ ਵਿੱਚ ਆ ਗਈ ਸੀ। ਪੁਲਿਸ ਨੇ ਅਲ-ਫ਼ਲਾਹ ਯੂਨੀਵਰਸਿਟੀ ਦੇ ਡਾ. ਮੁਜ਼ੰਮਿਲ ਸ਼ਕੀਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਨੇੜਲੇ ਪਿੰਡ ਦੇ ਇੱਕ ਕਮਰੇ ਵਿੱਚੋਂ 2900 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਸੀ।

ਦਿੱਲੀ ਬਲਾਸਟ ਤੋਂ ਬਾਅਦ ਇਸੇ ਯੂਨੀਵਰਸਿਟੀ ਦੀ ਮੈਡੀਕਲ ਪ੍ਰੋਫੈਸਰ ਡਾ. ਸ਼ਾਹੀਨ ਸਈਦ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਇਨ੍ਹਾਂ ਦੇ ਨਾਲ ਡਾ. ਉਮਰੀ ਨਬੀ ਨੇ ਦਿੱਲੀ ਵਿੱਚ ਬਲਾਸਟ ਦੌਰਾਨ ਖ਼ੁਦ ਨੂੰ ਬੰਬ ਨਾਲ ਉਡਾ ਲਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment