ਅਖਿਲੇਸ਼ ਯਾਦਵ ਵੱਲੋਂ ਹਰ ਮਹੀਨੇ ਦੀ 3 ਤਰੀਕ ਨੂੰ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਉਣ ਦੀ ਅਪੀਲ

TeamGlobalPunjab
2 Min Read

ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਭਾਜਪਾ ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਅਖਿਲੇਸ਼ ਨੇ ਲੋਕਾਂ ਨੂੰ ਭਾਜਪਾ ਖ਼ਿਲਾਫ਼ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਮਹੀਨੇ ਦੇ ਤੀਜੇ ਦਿਨ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਇਆ ਜਾਣਾ ਚਾਹੀਦਾ ਹੈ।

ਯਾਦਵ ਨੇ ਆਪਣੇ ਇੱਕ ਟਵੀਟ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, ਇਹ ਯੂਪੀ ਦੇ ਸਾਰੇ ਨਿਵਾਸੀਆਂ, ਕਿਸਾਨਾਂ ਦੇ ਸ਼ੁਭਚਿੰਤਕਾਂ, ਸਪਾ ਅਤੇ ਹੋਰ ਸਹਿਯੋਗੀ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਹੁਣ ਤੋਂ ਹਰ ਮਹੀਨੇ ਦੀ 3 ਤਰੀਕ ਨੂੰ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਉਣ ਅਤੇ ਲੋਕਾਂ ਨੂੰ ਭਾਜਪਾ ਦੀ ਬੇਰਹਿਮੀ ਦੀ ਯਾਦ ਦਿਵਾਉਣ।”

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

 

- Advertisement -

FILE PIC

 

  ਸਥਾਨਕ ਕਿਸਾਨਾਂ ਨੇ ਹਿੰਸਾ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ‘ਟੇਨੀ’ ਅਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੂੰ ਕਥਿਤ ਤੌਰ ‘ਤੇ ਲਖੀਮਪੁਰ ਖੇੜੀ ‘ਚ ਮੰਤਰੀ ਦੇ ਕਾਫ਼ਲੇ ‘ਚ ਸ਼ਾਮਲ ਇਕ ਵਾਹਨ ਨੇ ਕੁਚਲ ਦਿੱਤਾ ਸੀ।

ਹਾਲਾਂਕਿ, ਰਾਜ ਮੰਤਰੀ ਟੇਨੀ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ।

- Advertisement -

ਉੱਤਰ ਪ੍ਰਦੇਸ਼ ਪੁਲਿਸ ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ ਆਸ਼ੀਸ਼ ਮਿਸ਼ਰਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Share this Article
Leave a comment